ਸਮੁੰਦਰੀ ਡਾਕੂਆਂ ਵੱਲੋਂ ਅਗਵਾ ਕੀਤੇ ਗਏ 19 ਭਾਰਤੀਆਂ ਨੂੰ ਕਰਾਇਆ ਗਿਆ ਰਿਹਾਅ, 1 ਦੀ ਮੌਤ

TeamGlobalPunjab
2 Min Read

ਅਬੁਜਾ: ਸਮੁੰਦਰੀ ਡਾਕੂਆਂ ਵੱਲੋਂ ਅਫਰੀਕਾ ਦੇ ਪੱਛਮੀ ਤੱਟ ਕੋਲੋਂ ਪਿਛਲੇ ਮਹੀਨੇ ਇੱਕ ਕਮਰਸ਼ੀਅਲ ਜਹਾਜ਼ ਤੋਂ ਅਗਵਾ ਕੀਤੇ ਗਏ 19 ਭਾਰਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਹਾਲਾਂਕਿ ਅਗਵਾ ਕੀਤੇ ਗਏ ਭਾਰਤੀਆਂ ਚੋਂ ਇੱਕ ਦੀ ਕੈਦ ਵਿੱਚ ਹੀ ਮੌਤ ਹੋ ਗਈ ਹੈ ਅਬੂਜਾ ਸਥਿਤ ਭਾਰਤੀ ਉੱਚ ਆਯੋਗ ਨੇ ਦੱਸਿਆ ਕਿ ਉਸ ਨੇ ਭਾਰਤੀਆਂ ਦੀ ਰਿਹਾਈ ਲਈ ਨਾਈਜੀਰੀਆਈ ਅਧਿਕਾਰੀਆਂ ਦੇ ਨਾਲ ਨਾਲ ਗੁਆਂਢੀ ਦੇਸ਼ਾਂ ਤੋਂ ਵੀ ਸਹਾਇਤਾ ਮੰਗੀ ਸੀ।

ਦੱਸ ਦਈਏ ਕਿ ਅਫਰੀਕਾ ਦੇ ਪੱਛਮੀ ਤੱਟ ਦੇ ਕੋਲ ਜਹਾਜ਼ ਐੱਮਟੀ ਡਿਊਕ ਤੋਂ 15 ਦਸੰਬਰ ਨੂੰ ਚਾਲਕ ਦਲ ਦੇ 20 ਭਾਰਤੀ ਮੈਂਬਰਾਂ ਨੂੰ ਅਗਵਾ ਕਰ ਲਿਆ ਗਿਆ ਸੀ। ਅਬੂਜਾ ਸਥਿਤ ਭਾਰਤੀ ਕਮਿਸ਼ਨ ਨੇ ਟਵੀਟ ਕਰ ਦੱਸਿਆ ਕਿ ਉੱਨੀ ਭਾਰਤੀ ਨਾਗਰਿਕਾਂ ਨੂੰ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਜਦਕਿ ਡਾਕੂਆਂ ਦੀ ਕੈਦ ਵਿੱਚ ਇੱਕ ਭਾਰਤੀ ਦੀ ਮੌਤ ਹੋ ਗਈ ਭਾਰਤ ਨੇ ਅਗਵਾ ਕੀਤੇ ਗਏ ਭਾਰਤੀਆਂ ਦੀ ਰਿਹਾਈ ਚ ਸਹਾਇਤਾ ਲਈ ਨਾਈਜੀਰੀਆਈ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।

ਭਾਰਤੀ ਉੱਚ ਆਯੋਗ ਨੇ ਕਿਹਾ ਭਾਰਤ ਸਰਕਾਰ ਨੇ ਭਾਰਤੀਆਂ ਦੀ ਰਿਹਾਈ ਨੂੰ ਗੰਭੀਰਤਾ ਨਾਲ ਲਿਆ ਅਤੇ ਨਾਈਜੀਰੀਆਈ ਦੀ ਸਰਕਾਰ ਦੇ ਨਾਲ ਮਿਲ ਕੇ ਉਨ੍ਹਾਂ ਨੂੰ ਛਡਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਪਰ ਵਿਰੋਧੀ ਪਰਿਸਥਿਤੀਆਂ ਵਿੱਚ ਇੱਕ ਭਾਰਤੀ ਦੀ ਮੌਤ ਹੋ ਗਈ ਜੋ ਦੁਖਦ ਹੈ। ਦੂਤਾਵਾਸ ਭਾਰਤੀਆਂ ਦੀ ਵਾਪਸੀ ਵਿੱਚ ਮਦਦ ਕਰ ਰਿਹਾ ਹੈ।

Share this Article
Leave a comment