ਪਟਿਆਲਾ ਅਦਾਲਤ ਨੇ ਸ਼ਰਤਾਂ ਤਹਿਤ ਗਾਇਕ ਸ਼੍ਰੀ ਬਰਾੜ ਨੂੰ ਦਿੱਤੀ ਜ਼ਮਾਨਤ

TeamGlobalPunjab
1 Min Read

ਪਟਿਆਲਾ : ਵਿਵਾਦਾਂ ‘ਚ ਫਸੇ ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਇੱਕ ਹਫ਼ਤੇ ਬਾਅਦ ਜ਼ਮਾਨਤ ਮਿਲ ਗਈ ਹੈ। ਪਟਿਆਲਾ ਸੈਸ਼ਨ ਕੋਰਟ ਨੇ ਸ਼੍ਰੀ ਬਰਾੜ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ ਕੁਝ ਸ਼ਰਤਾਂ ਵੀ ਰੱਖੀਆਂ ਹਨ। ਗਾਇਕ ਤੇ ਲੇਖਕ ਸ਼੍ਰੀ ਬਰਾੜ ਨੂੰ 50 ਹਜ਼ਾਰ ਰੁਪਏ ਮੁਚਲਕੇ ਅਤੇ ਅਦਾਲਤ ‘ਚ ਪਾਸਪੋਰਟ ਜਮਾ ਕਰਵਾਉਣ ਲਈ ਕਿਹਾ ਗਿਆ। ਇਸ ਸਮੇਂ ਸ਼੍ਰੀ ਬਰਾੜ ਸੰਗਰੂਰ ਜੇਲ੍ਹ ਵਿੱਚ ਬੰਦ ਹਨ। ਅਦਾਲਤ ਦੀਆਂ ਸ਼ਰਤਾਂ ਮਨਣ ਤੋਂ ਬਾਅਦ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ।

ਸ਼੍ਰੀ ਬਰਾੜ ਨੂੰ ਪਟਿਆਲਾ ਪੁਲਿਸ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਇਲਜ਼ਾਮਾਂ ਹੇਠ 5 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼੍ਰੀ ਬਰਾੜ ਨੇ ਇੱਕ ਪੰਜਾਬੀ ਗੀਤ ਗਾਇਆ ਸੀ। ਗਾਇਕਾ ਬਾਰਬੀ ਮਾਨ ਨਾਲ ਗਾਏ ਗੀਤ ਵਿੱਚ ਸ਼੍ਰੀ ਬਰਾੜ ਹਥਿਆਰਾਂ ਸਣੇ ਦਿਖਾਈ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਗੀਤਾਂ ਦੀ ਸ਼ਬਦਾਵਲੀ ਵਿੱਚ ਵੀ ਹਥਿਆਰਾਂ ਦਾ ਜ਼ੀਕਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਸੂਮੋਟੋ ਨੋਟਿਸ ਲੈਂਦੇ ਹੋਏ ਸ਼੍ਰੀ ਬਰਾੜ ਖਿਲਾਫ਼ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਕਾਬੂ ਕੀਤਾ ਸੀ। ਹਲਾਂਕਿ ਸ਼੍ਰੀ ਬਰਾੜ ਦੇ ਹੱਕ ਵਿੱਚ ਕਾਫ਼ੀ ਸਿੰਗਰ ਵੀ ਨਿੱਤਰੇ ਸਨ। ਇਸ ਤੋਂ ਇਲਾਵਾ ਸੋਸ਼ਲ ਮਿਡੀਆ ‘ਤੇ ਵੀ ਸ਼੍ਰੀ ਬਰਾੜ ਨੂੰ ਕਾਫ਼ੀ ਸਪੋਟ ਮਿਲੀ ਸੀ।

Share this Article
Leave a comment