ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਛੱਡਣ ਆਇਆ ਡਰਾਈਵਰ ਨਿਕਲਿਆ ਕੋਰੋਨਾ ਪਾਜ਼ਿਟਿਵ, ਜਾਂਚ ਲਈ ਭੇਜੇ ਗਏ ਸ਼ਰਧਾਲੂਆਂ ਦੇ ਸੈਂਪਲ

TeamGlobalPunjab
1 Min Read

ਤਰਨਤਾਰਨ : ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਤਰਨਤਾਰਨ ਚ ਸ਼ਰਧਾਲੂਆਂ ਨੂੰ ਛੱਡਣ ਆਏ ਬੱਸ ਡਰਾਈਵਰ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਹੈ ਜਿਸ ਤੋਂ ਬਾਅਦ ਖੇਮਕਰਨ ਵਿਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਦੀ ਸਵੇਰੇ ਇਕ ਛੋਟੀ ਬੱਸ ਸਰਹੱਦੀ ਇਲਾਕੇ ਖੇਮਕਰਨ ‘ਚ 11 ਸ਼ਰਧਾਲੂਆਂ ਨੂੰ ਛੱਡ ਕੇ ਵਾਪਸ ਮਹਾਂਰਾਸ਼ਟਰ ਰਵਾਨਾ ਹੋ ਗਈ ਸੀ। ਇਸ ਤੋਂ ਇਲਾਵਾ ਬੱਸ ਵਿਚ ਤਿੰਨ ਲੋਕਾ ਮੋਗਾ ਜ਼ਿਲ੍ਹੇ ਨਾਲ ਸਬੰਧਤ ਸਨ।

ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਦੇਰ ਰਾਤ ਇਸ ਬੱਸ ਵਿਚ ਆਏ ਸਾਰੇ 11 ਸ਼ਰਧਾਲੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਅੰਮ੍ਰਿਤਸਰ ਗਏ ਹਨ। ਉੱਥੇ ਹੀ ਮੋਗਾ ਦੇ ਸਿਹਤ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੱਸ ਚਾਲਕ ਦੇ ਕੋਰੋਨਾ ਪਾਜ਼ਿਟਿਵ ਹੋਣ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਬੱਸ ਵਿਚ ਸਵਾਰ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ 11 ਸ਼ਰਧਾਲੂਆਂ ਨੂੰ ਸੈਂਪਲ ਲੈ ਕੇ ਹੋਮ ਕੁਆਰੰਟੀਨ ਕੀਤਾ ਗਿਆ ਹੈ।

Share this Article
Leave a comment