ਮੁੰਬਈ/ਸਵਾਈ ਮਾਧੋਪੁਰ : ਇਸ ਸੀਜ਼ਨ ਦੀ ਸਭ ਤੋਂ ‘ਹੌਟ ਮੈਰਿਜ’ ਵੀਰਵਾਰ ਨੂੰ ਸਿਰੇ ਚੜ੍ਹ ਗਈ । ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਐਕਟਰ ਵਿੱਕੀ ਕੌਸ਼ਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਦੋਹਾਂ ਨੇ ਅਗਨੀ ਨੂੰ ਸਾਕਸ਼ੀ ਮੰਨ ਕੇ ਇਸ ਦੇ ਆਲੇ-ਦੁਆਲੇ 7 ਫੇਰੇ ਲਏ। ਇਸ ਵਿਆਹ ਵਿੱਚ ਬੇਹੱਦ ਖਾਸ ਮਹਿਮਾਨਾਂ ਨੂੰ ਸੱਦਿਆ ਗਿਆ ਸੀ।
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿੱਚ ਬਹੁਤ ਹੀ ਸ਼ਾਹੀ ਅੰਦਾਜ਼ ਵਿੱਚ ਹੋਇਆ।
ਹੁਣ ਵਿੱਕੀ ਕੈਟਰੀਨਾ ਦੇ ਵਿਆਹ ਦੀਆਂ ਬੇਹੱਦ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਵੇਖੋ ਕੈਟਰੀਨਾ-ਵਿੱਕੀ ਦੇ ਵਿਆਹ ਦੀਆਂ ਤਸਵੀਰਾਂ ;