ਪਿਕਅੱਪ ਗੱਡੀ ਨੇ ਬਾਈਕ ਨੂੰ ਮਾਰੀ ਜ਼ਬਰਦਸਤ ਟੱਕਰ; ਦਰਦਨਾਕ ਹਾਦਸੇ ‘ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

Global Team
2 Min Read

ਹਰਿਆਣਾ : ਕੁਰੂਕਸ਼ੇਤਰ ਜ਼ਿਲ੍ਹੇ ਦੇ ਬਾਬੈਨ ਵਿੱਚ ਇੱਕ ਹਾਦਸੇ ਵਿੱਚ 11ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਉਸ ਦੀਆਂ ਦੋ ਚਚੇਰੀਆ ਭੈਣਾਂ ਜ਼ਖਮੀ ਹਨ । ਇਹ ਹਾਦਸਾ ਸਵੇਰੇ 8:30 ਵਜੇ ਦੇ ਕਰੀਬ ਵਾਪਰਿਆ। ਸੂਚਨਾ ਮਿਲਣ ‘ਤੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਮ੍ਰਿਤਕ ਦੀ ਪਛਾਣ ਕੁਨਾਲ (16) ਵਜੋਂ ਹੋਈ ਹੈ, ਜੋ ਕਿ ਜੋਗੀ ਮਾਜਰਾ ਦਾ ਰਹਿਣ ਵਾਲਾ ਸੀ। ਕੁਨਾਲ ਬਾਬੈਨ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਕੁਨਾਲ ਦੀ ਮੌਤ ਨੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਉਸ ਦੀਆਂ ਚਚੇਰੀਆ ਭੈਣਾਂ ਅੰਕਿਤਾ ਅਤੇ ਮਹਿਕ ਦਾ ਇਲਾਜ ਚੱਲ ਰਿਹਾ ਹੈ

ਜਾਣਕਾਰੀ ਅਨੁਸਾਰ ਕੁਨਾਲ ਹਰ ਰੋਜ਼ ਆਪਣੀਆਂ ਭੈਣਾਂ ਅੰਕਿਤਾ ਅਤੇ ਮਹਿਕ ਨਾਲ ਮੋਟਰਸਾਈਕਲ ‘ਤੇ ਸਕੂਲ ਜਾਂਦਾ ਸੀ। ਉਸਦੀਆਂ ਭੈਣਾਂ ਵੀ 11ਵੀਂ ਜਮਾਤ ‘ਚ ਉਸੇ ਕਲਾਸ ਵਿੱਚ ਪੜ੍ਹਦੀਆਂ ਸਨ। ਅੱਜ ਸਵੇਰੇ ਤਿੰਨੋਂ ਭੈਣ-ਭਰਾ ਸਕੂਲ ਜਾਂਦੇ ਸਮੇ ਜਦੋ
ਉਹ ਸਵੇਰੇ 8:30 ਵਜੇ ਦੇ ਕਰੀਬ ਕੰਦੌਲੀ ਪਿੰਡ ਦੇ ਬੱਸ ਅੱਡੇ ਦੇ ਨੇੜੇ ਪਹੁੰਚੇ, ਤਾਂ ਉਨ੍ਹਾਂ ਦੀ ਮੋਟਰ ਸਾਈਕਲ ਨੂੰ ਸਿਲੰਡਰਾਂ ਨਾਲ ਭਰੇ ਇੱਕ ਪਿਕਅੱਪ ਟਰੱਕ ਨੇ ਟੱਕਰ ਮਾਰ ਦਿੱਤੀ। ਤਿੰਨੋਂ ਭੈਣ-ਭਰਾ, ਸੜਕ ‘ਤੇ ਡਿੱਗ ਪਏ ਅਤੇ ਜ਼ਖਮੀ ਹੋ ਗਏ। ਆਸ-ਪਾਸ ਦੇ ਲੋਕ ਤੁਰੰਤ ਤਿੰਨਾਂ ਨੂੰ ਸਰਕਾਰੀ ਹਸਪਤਾਲ ਬਾਬਨ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਕੁਨਾਲ ਨੂੰ ਮ੍ਰਿਤਕ ਐਲਾਨ ਦਿੱਤਾ।

ਹਸਪਤਾਲ ਤੋਂ ਰਿਪੋਰਟ ਮਿਲਣ ਤੋਂ ਬਾਅਦ, ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਹੈ।

 

ਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment