ਨਿਊਯਾਰਕ ਸ਼ਹਿਰ ਤੋਂ ਨਿਊਜ਼ੀਲੈਂਡ ਤੱਕ ਕਿਤੇ ਵੀ ਮਾਰ ਕਰ ਸਕਦਾ ਹੈ ਚੀਨੀ ਰਾਕੇਟ: ਪ੍ਰੋਫੈਸਰ ਕੱਕੂ

TeamGlobalPunjab
2 Min Read

ਨਿਊਜ਼ ਡੈਸਕ (ਬਿੰਦੂ ਸਿੰਘ): ਨਿਊਯਾਰਕ ਦੇ ਸਿਟੀ ਕਾਲਜ ‘ਦੇ ਇੱਕ ਭੌਤਿਕ ਵਿਗਿਆਨੀ ਪ੍ਰੋਫੈਸਰ ਦਾ ਕਹਿਣਾ ਹੈ ਕਿ ਯੂਨਾਈਟਿਡ ਸਟੇਟ ਨੂੰ ਇੱਕ ਚੀਨੀ ਰਾਕੇਟ ਦੇ 23 ਟਨ ਦੇ ਮਲਬੇ ਬਾਰੇ ਬਹੁਤ ਚਿੰਤਤ ਹੋਣਾ ਚਾਹੀਦਾ ਹੈ ਜੋ ਇਸ ਹਫਤੇ ਦੇ ਅੰਤ ਵਿੱਚ ਧਰਤੀ ‘ਤੇ ਡਿੱਗ ਸਕਦਾ ਹੈ।

ਪ੍ਰੋਫੈਸਰ ਮਿਚਿਓ ਕੱਕੂ ਨੇ ਸੀਐਨਐਨ ਦੇ ਇੱਕ ਪ੍ਰੋਗਰਾਮ ‘ਚ ਪੇਸ਼ਕਾਰੀ ਦੌਰਾਨ ਕਿਹਾ ਕਿ ਦੇਸ਼ ਨੂੰ ਰਾਕੇਟ ਦੇ ਵਾਤਾਵਰਣ ‘ਚ ਆਉਣ ਵਾਲੇ ਪੜਾਅ ਦੀ ਚਿੰਤਾ ਉਸੇ ਤਰ੍ਹਾਂ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ‘ਚਮਗਿੱਦੜ ਨਰਕ ਤੋਂ ਬਾਹਰ ਆ ਜਾਵੇ’ ਇਹ ਚਿੰਤਾ ਦਾ ਵਿਸ਼ਾ ਹੁੰਦਾ ਹੈ।

ਪ੍ਰੋਫੈਸਰ ਕੱਕੂ ਦਾ ਕਹਿਣਾ ਹੈ ਕਿ ‘ਚੀਨੀ ਲੌਂਗ ਮਾਰਚ 5ਬੀ ਦਾ 20 ਟਨ ਦਾ ਇਹ ਰਾਕੇਟ, ਨਿਯੰਤਰਣ ਤੋਂ ਬਾਹਰ ਹੈ। ਜਿੱਥੋਂ ਤੱਕ ਉੱਤਰੀ ਦਿਸ਼ਾ ਦੀ ਗੱਲ ਹੈ ਇਸ ਪਾਸੇ ਨਿਉਯਾਰਕ ਸ਼ਹਿਰ ਤੇ ਦੱਖਣੀ ਦਿਸ਼ਾ ‘ਚ ਨਿਊਜ਼ੀਲੈਂਡ ਤੱਕ ਇਹ ਰਾਕੇਟ ਕਿਤੇ ਵੀ ਮਾਰ ਕਰ ਸਕਦਾ ਹੈ,” ਕੱਕੂ ਨੇ ਕਿਹਾ।

ਭੌਤਿਕ ਵਿਗਿਆਨੀ ਨੇ ਅੱਗੇ ਕਿਹਾ ਕਿ ਇਹ ਧਰਤੀ ਦਾ ਬਹੁਤ ਵੱਡਾ ਹਿੱਸਾ ਹੈ। ਜਿਸ ‘ਤੇ ਇਸ ਦੇ ਮਲਬੇ ਦੇ ਡਿੱਗਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਤੇ ਯਕੀਨਨ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਸੰਭਾਵਨਾ ਹੈ ਕਿ ਇਹ ਸਮੁੰਦਰ ‘ਚ ਜਾ ਡਿੱਗੇ ਤੇ ਕੋਈ ਨੁਕਸਾਨ ਨਾਂ ਪਹੁੰਚੇ, ਪਰ ਇੱਥੇ ਇਹ ਵੀ ਸੰਭਾਵਨਾ ਹੈ ਕਿ ਇਹ ਸੀਐਨਐਨ ਹੈੱਡਕੁਆਰਟਰ ਵਿਖੇ ਸਾਡੇ ਸਿਰ ‘ਤੇ ਵੀ ਡਿੱਗ ਸਕਦਾ ਹੈ। ਬੱਸ ਇਹ ਨਹੀਂ ਪਤਾ ਕਿ ਇਹ ਕਿੱਥੇ ਡਿੱਗੇਗਾ, ਕੱਕੂ ਨੇ ਪ੍ਰੋਗਰਾਮ ‘ਚ ਬੋਲਦਿਆਂ ਕਿਹਾ।

- Advertisement -

Share this Article
Leave a comment