ਰਾਮ ਰਹੀਮ ਦੀਆਂ ਵਧੀਆਂ ਹੋਰ ਮੁਸ਼ਕਲਾਂ, ਪੰਚਕੁਲਾ ਹਿੰਸਾ ਮਾਮਲੇ ‘ਚ ਪਟੀਸ਼ਨ ਦਾਇਰ

TeamGlobalPunjab
2 Min Read

ਰੋਹਤਕ: ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਪੰਚਕੁਲਾ ਹਿੰਸਾ ਮਾਮਲੇ ‘ਚ ਰਾਮ ਰਹੀਮ ਨੂੰ ਮੁਲਜ਼ਮ ਨਹੀਂ ਬਣਾਇਆ ਇਸ ਲਈ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਇਹ ਪਟੀਸ਼ਨ ਰਾਮ ਰਹੀਮ ਦੇ ਡਰਾਈਵਰ ਰਹਿ ਚੁੱਕੇ ਖੱਟਾ ਸਿੰਘ ਵੱਲੋਂ ਪਾਈ ਗਈ ਹੈ।

ਖੱਟਾ ਸਿੰਘ ਨੇ  ਆਈਜੀ ਕੇ.ਕੇ ਰਾਓ. ਦੀ ਜਾਂਚ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਪੰਚਕੁਲਾ ‘ਚ ਹਿੰਸਾ ਗੁਰਮੀਤ ਰਾਮ ਰਹੀਮ ਦੇ ਇਸ਼ਾਰਿਆ ਤੇ ਹੋਈ ਤਸੀ ਤਾਂ ਪੁਲਿਸ ਨੇ FIR ‘ਚ ਰਾਮ ਰਹੀਮ ਨੂੰ ਮੁਲਜ਼ਮ ਕਿਉ਼ ਨਹੀਂ ਬਣਾਇਆ ਕਿਉਂ ਰਾਮ ਰਹੀਮ ‘ਤੇ ਕੇਸ ਨਹੀ਼ ਚੱਲਿਆ? ਕੇਸ ਦੇ ਜਾਂਚ ਅਧਿਕਾਰੀ ਇਸ ਵਾਰੇ ਕੋਰਟ ਨੂੰ ਰਿਪੋਰਟ ਤਲਬ ਕਰਨ ਅਤੇ ਰਾਮ ਰਹੀਮ ਨੂੰ ਹਿੰਸਾ ਦੇ ਕੇਸ ‘ਚ ਸੰਮਨ ਭੇਜਣ। ਪੰਚਕੁਲਾ ਅਦਾਲਤ ‘ਚ ਖੱਟਾ ਸਿੰਘ ਦੀ ਅਰਜੀ ‘ਤੇ ਬੀਤੇ ਦਿਨੀਂ ਸੁਣਵਾਈ ਤੋਂ ਬਾਅਦ ਹਰਿਆਣਾ ਸਰਾਕਰ ਨੇ ਕੋਰਟ ਨੇ ਨੋਟਿਸ ਭੇਜਿਆ।

ਪੰਚਕੁਲਾ ਹਿੰਸਾ ਮਾਮਲੇ ‘ਚ ਪੁਲਿਸ ਨੇ 240 ਦੇ ਕਰੀਬ ਮਾਮਲੇ ਦਰਜ ਕੀਤੇ ਸਨ। ਹਰਿਆਣਾ ਪੁਲਿਸ ਨੇ ਐਫਆਈਆਰ ਨੰਬਰ 345 ਦਰਜ ਕੀਤੀ ਜਿਸ ‘ਚ ਮੁੱਖ ਮੁਲਜ਼ਮ ਹਨੀਪ੍ਰੀਤ ਨੂੰ ਬਣਾਇਆ ਹੋਇਆ। ਹਾਲਾਂਕਿ ਪੁਲਿਸ ਨੇ ਹਨੀਪ੍ਰਤੀ ‘ਤੇ ਦੇਸ਼ਧ੍ਰੋਹ ਦੀ ਧਾਰਾ ਨੂੰ ਹਟਾਂ ਦਿੱਤਾ ਸੀ ਜਿਸ ਤੋਂ ਬਾਅਦ ਹਨੀਪ੍ਰੀਤ ਜ਼ਮਾਨਤ ‘ਤੇ ਬਾਹਰ ਆਈ ਤੇ ਪਟੀਸ਼ਨ ‘ਚ ਮੰਗ ਕੀਤੀ ਗਈ ਕਿ ਪੁਲਿਸ ਐਫਆਈ ਆਰ 345 ‘ਚ ਹੀ ਰਾਮ ਰਹੀਮ ਨੂੰ ਸੰਮਨ ਜਾਰੀ ਕਰੇ।

Share this Article
Leave a comment