ਫੈਡਰਲ ਚੋਣਾਂ ਦੀ ਬਹਿਸ ‘ਚ ਪੀਪੀਸੀ ਪਾਰਟੀ ਨੂੰ ਨਹੀਂ ਦਿੱਤਾ ਗਿਆ ਸੱਦਾ

TeamGlobalPunjab
2 Min Read

ਓਟਵਾ : ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਨੂੰ ਫੈਡਰਲ ਚੋਣਾਂ ਲਈ ਹੋਣ ਵਾਲੀ ਬਹਿਸ ਵਿੱਚ ਹਿੱਸਾ ਲੈਣ ਦਾ ਸੱਦਾ ਨਹੀਂ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਚੋਣ ਈਵੈਂਟਸ ਦੀ ਨਿਗਰਾਨੀ ਕਰਨ ਵਾਲੇ ਕਮਿਸ਼ਨ ਨੇ ਦਿੱਤੀ।

ਰਿਪੋਰਟਾਂ ਮੁਤਾਬਕ ਲੀਡਰਜ਼ ਡਿਬੇਟਸ ਕਮਿਸ਼ਨ ਨੇ ਕਿਹਾ ਕਿ ਬਲਾਕ ਕਿਊਬਿਕੁਆ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ, ਗ੍ਰੀਨ ਪਾਰਟੀ ਆਫ ਕੈਨੇਡਾ, ਲਿਬਰਲ ਪਾਰਟੀ ਆਫ ਕੈਨੇਡਾ ਤੇ ਨਿਊ ਡੈਮਕ੍ਰੈਟਿਕ ਪਾਰਟੀ ਨੂੰ ਇਸ ਬਹਿਸ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ ਹੈ ਤੇ ਹੁਣ ਤੱਕ ਐਨ ਡੀ ਪੀ ਤੇ ਗ੍ਰੀਨਜ਼ ਵੱਲੋਂ ਇਹ ਸੱਦਾ ਸਵੀਕਾਰ ਕੀਤਾ ਜਾ ਚੁੱਕਿਆ ਹੈ।

ਇਸ ਤੋਂ ਇਲਾਵਾ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਬਹਿਸ ਵਿੱਚ ਹਿੱਸਾ ਲੈਣ ਲਈ ਪਾਰਟੀਆਂ ਦਾ ਘੱਟੋ ਘੱਟ ਇੱਕ ਐਮਪੀ ਹਾਊਸ ਆਫ ਕਾਮਨਜ਼ ਵਿੱਚ ਹੋਣਾ ਜ਼ਰੂਰੀ ਸੀ। ਪਾਰਟੀਆਂ ਦੇ ਉਮੀਦਵਾਰਾਂ ਪਿਛਲੀਆਂ ਆਮ ਚੋਣਾਂ ਵਿੱਚ ਕੁੱਲ ਪਈਆਂ ਜਾਇਜ਼ ਵੋਟਾਂ ਦਾ ਘੱਟੋ ਘੱਟ ਚਾਰ ਫੀਸਦੀ ਹਾਸਲ ਜ਼ਰੂਰ ਹੋਇਆ ਹੋਣਾ ਚਾਹੀਦਾ ਸੀ।

ਕਮਿਸ਼ਨ ਦਾ ਕਹਿਣਾ ਹੈ ਕਿ ਬਹਿਸ ਵਿੱਚ ਹਿੱਸਾ ਲੈਣ ਲਈ ਪਾਰਟੀਆਂ ਦੇ ਅਹਿਮ ਨੈਸ਼ਨਲ ਪਬਲਿਕ ਓਪੀਨੀਅਨ ਪੋਲਿੰਗ ਆਰਗੇਨਾਈਜ਼ੇਸ਼ਨਜ਼ ਵਿੱਚ ਪਾਰਟੀਆਂ ਨੂੰ ਘੱਟੋ ਘੱਟ 4 ਫ਼ੀਸਦੀ ਕੌਮੀ ਸਮਰਥਨ ਹਾਸਲ ਹੋਇਆ ਹੋਣਾ ਜ਼ਰੂਰੀ ਹੈ।

- Advertisement -

ਦੱਸਣਯੋਗ ਹੈ ਕਿ ਪੀ ਪੀ ਸੀ ਦਾ ਕੋਈ ਵੀ ਐਮਪੀ ਇਸ ਸਮੇਂ ਹਾਊਸ ਆਫ ਕਾਮਨਜ਼ ਵਿੱਚ ਨਹੀਂ ਹੈ ਤੇ ਕੌਮੀ ਪੱਧਰ ਉੱਤੇ ਇਸ ਪਾਰਟੀ ਨੂੰ ਸਿਰਫ 3·27 ਫੀ ਸਦੀ ਸਮਰਥਨ ਹੀ ਹਾਸਲ ਹੋਇਆ ਹੈ।

Share this Article
Leave a comment