ਜਾਣੋ ਕਿਹੜੇ ਲੋਕਾਂ ਨੂੰ ਹੁੰਦਾ ਹੈ ਲੂ ਲੱਗਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਤੇ ਬਚਾਅ ਦਾ ਘਰੇਲੂ ਤਰੀਕਾ

TeamGlobalPunjab
3 Min Read

ਨਿਊਜ਼ ਡੈਸਕ : ਗਰਮੀਆਂ ਦੇ ਮੌਸਮ ਵਿੱਚ ਬਚਾਅ ਦੇ ਕਈ ਤਰੀਕੇ ਅਪਣਾਏ ਜਾਂਦੇ ਹਨ, ਪਰ ਫਿਰ ਵੀ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ‘ਤੇ ਮੌਸਮ ਦਾ ਅਸਰ ਸਭ ਤੋਂ ਜ਼ਿਆਦਾ ਹੁੰਦਾ ਹੈ। ਖਾਸ ਤੌਰ ‘ਤੇ ਗਰਮੀਆਂ ਵਿੱਚ ਇਨ੍ਹਾਂ ਨੂੰ ਲੂ ਲੱਗਣ ਦਾ ਸਭ ਤੋਂ ਜ਼ਿਆਦਾ ਖਤਰਾ ਰਹਿੰਦਾ ਹੈ। ਅਜਿਹੇ ਲੋਕ ਜਿੰਨੀ ਮਰਜ਼ੀ ਸਾਵਧਾਨੀਆਂ ਵਰਤ ਲੈਣ, ਪਰ ਉਨ੍ਹਾਂ ਨੂੰ ਲੂ ਲੱਗ ਹੀ ਜਾਂਦੀ ਹੈ। ਆਓ ਜਾਣਦੇ ਹਾਂ ਅਜਿਹੇ ਕਿਹੜੇ-ਕਿਹੜੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਲੂ ਲੱਗਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦੈ ਹੁੰਦਾ ਹੈ।

-ਲੂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਲਗਦੀ ਹੈ ਜਿਨ੍ਹਾਂ ਨੂੰ ਅਕਸਰ ਚਮੜੀ ਦੇ ਰੋਗ ਹੁੰਦੇ ਹਨ ਤੇ ਜੋ ਸ਼ੂਗਰ ਵਰਗੇ ਰੋਗ ਨਾਲ ਪੀੜਤ ਹਨ। ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਗਰਮੀ ਦੇ ਸਮੇਂ ਬਾਹਰ ਬਗੈਰ ਸਨਸਕਰੀਨ, ਛੱਤਰੀ ਜਾਂ ਖ਼ੁਦ ਨੂੰ ਕਵਰ ਕਰੇ ਬਗੈਰ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ।

-ਅਜਿਹੇ ਵਿਅਕਤੀਆਂ ਨੂੰ ਵੀ ਲੂ ਲੱਗਣ ਦਾ ਜ਼ਿਆਦਾ ਖਤਰਾ ਹੁੰਦਾ ਹੈ ਜੋ ਮੌਸਮ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ ਤੇ ਗਰਮੀਆਂ ਆਉਂਦੇ ਹੀ ਏਸੀ ਚਲਾਉਣਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ਲੋਕਾਂ ਦੀ ਇਮਿਊਨਿਟੀ ਘੱਟ ਹੁੰਦੀ ਜਾਂਦੀ ਹੈ ਤੇ ਅਜਿਹੇ ਵਿਅਕਤੀਆਂ ਦਾ ਸਰੀਰ ਬਹੁਤੀ ਗਰਮੀ ਜਾਂ ਲੂ ਨੂੰ ਝੱਲ ਨਹੀਂ ਸਕਦਾ ਤੇ ਇਹ ਅਕਸਰ ਲੂ ਲੱਗਣ ਨਾਲ ਬਿਮਾਰ ਪੈ ਜਾਂਦੇ ਹਨ।

-ਸ਼ਰਾਬ ਪੀਣ ਵਾਲੇ ਵੀ ਅਕਸਰ ਲੂ ਦੀ ਲਪੇਟ ਵਿੱਚ ਜਲਦੀ ਆਉਂਦੇ ਹਨ, ਕਿਉਂਕਿ ਸ਼ਰਾਬ ਲੀਵਰ ਦੇ ਨਾਲ-ਨਾਲ ਦਿਲ ਨੂੰ ਵੀ ਜਲਾਉਂਦੀ ਹੈ। ਜਦੋਂ ਤਾਪਮਾਨ ਵਧਦਾ ਹੈ ਤਾਂ ਸ਼ਰਾਬੀ ਆਪਣੀ ਕਮਜ਼ੋਰ ਇਮਿਊਨਿਟੀ ਕਾਰਨ ਮੁਕਾਬਲਾ ਨਹੀਂ ਕਰ ਪਾਉਂਦੇ ਤੇ ਬੀਮਾਰ ਹੋ ਜਾਂਦੇ ਹਨ।

- Advertisement -

-ਜਿਨ੍ਹਾਂ ਦੀ ਚਮੜੀ ਡਰਾਈ ਹੁੰਦੀ ਹੈ। ਉਨ੍ਹਾਂ ਨੂੰ ਵੀ ਲੂ ਲੱਗਣ ਦਾ ਖਤਰਾ ਸਭ ਤੋਂ ਜ਼ਿਆਦਾ ਰਹਿੰਦਾ ਹੈ, ਕਿਉਂਕਿ ਉਨ੍ਹਾਂ ਦੇ ਸਰੀਰ ਵਿੱਚ ਨਮੀ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਲੂ ਲੱਗਣ ਦੇ ਚਾਂਸ ਸਭ ਤੋਂ ਜ਼ਿਆਦਾ ਹੁੰਦੇ ਹਨ।

ਲੂ ਤੋਂ ਬਚਣ ਦਾ ਤਰੀਕਾ

ਅੰਬ ਦਾ ਪੰਨਾ ਵੀ ਤੁਹਾਨੂੰ ਲੂ ਲੱਗਣ ਤੋਂ ਬਚਾਉਂਦਾ ਹੈ। ਇਸ ਨੂੰ ਬਣਾਉਣ ਲਈ ਕੁਝ ਕੱਚੇ ਅੰਬ ਉਬਾਲ ਲਵੋ। ਇਸ ਤੋਂ ਬਾਅਦ ਕੁਝ ਦੇਰ ਠੰਢੇ ਪਾਣੀ ਵਿੱਚ ਰੱਖੋ। ਜਦੋਂ ਇਹ ਠੰਢੇ ਹੋ ਜਾਣ ਤਾਂ ਇਨ੍ਹਾਂ ਦੇ ਛਿਲਕੇ ਉਤਾਰ ਦਵੋ। ਛਿੱਲੇ ਹੋਏ ਅੰਬਾਂ ਦਾ ਗੁੱਦਾ ਉਤਾਰ ਕੇ ਜਿੰਨਾ ਪੰਨਾ ਬਣਾਉਣਾ ਹੋਵੇ, ਓਨੇ ਪਾਣੀ ਵਿੱਚ ਚੰਗੀ ਤਰ੍ਹਾਂ ਘੋਲ ਲਵੋ। ਉਸ ਤੋਂ ਬਾਅਦ ਆਪਣੇ ਸਵਾਦ ਅਨੁਸਾਰ ਗੁੜ, ਧਨੀਆ, ਲੂਣ, ਕਾਲੀ ਮਿਰਚ, ਕਾਲਾ ਲੂਣ ਆਦਿ ਪਾ ਕੇ ਕੁਝ ਦੇਰ ਫਰਿੱਜ ਵਿੱਚ ਰੱਖੋ। ਇਸ ਨੂੰ ਠੰਡਾ ਕਰ ਕੇ ਦਿਨ ਵਿੱਚ ਤਿੰਨ ਵਾਰ ਪੀਓ ਇਹ ਲੂ ਤੋਂ ਬਚਾਉਣ ਵਿੱਚ ਬਹੁਤ ਕਾਰਗਰ ਹੁੰਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment