ਸ਼ਿਮਲਾ ‘ਚ ਜ਼ਿਆਦਾ ਘੁੰਮਣ ਜਾ ਰਹੇ ਨੇ ਲੋਕ, ਬਾਕੀਆਂ ਨਾਲੋਂ ਹਵਾ ਬਿਹਤਰ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੀ ਹਵਾ ਮਨਾਲੀ ਅਤੇ ਧਰਮਸ਼ਾਲਾ ਨਾਲੋਂ ਕਾਫੀ ਹੱਦ ਤੱਕ ਬਿਹਤਰ ਹੈ। ਜਿਸ ਕਾਰਨ ਇੱਥੇ ਸੈਲਾਨੀ ਵੀ ਵੱਡੀ ਗਿਣਤੀ ‘ਚ ਆ ਰਹੇ ਹਨ। ਸ਼ਨੀਵਾਰ ਨੂੰ ਸ਼ਿਮਲਾ ‘ਚ ਏਅਰ ਕੁਆਲਿਟੀ ਇੰਡੈਕਸ (AQE) 24, ਮਨਾਲੀ ‘ਚ 45 ਅਤੇ ਧਰਮਸ਼ਾਲਾ ‘ਚ 52 ਸੀ। ਦਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਬੱਦੀ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਹੈ। ਇੱਥੇ ਹਵਾ ਗੁਣਵੱਤਾ ਸੂਚਕ ਅੰਕ 163 ਤੱਕ ਪਹੁੰਚ ਗਿਆ ਹੈ। ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਇਹ 400 ਤੋਂ ਉਪਰ ਚਲਾ ਗਿਆ ਹੈ। ਦੀਵਾਲੀ ਦੌਰਾਨ ਇਹ ਹੋਰ ਵੀ ਵੱਧ ਜਾਵੇਗਾ।

ਜਿੱਥੇ ਦਿੱਲੀ ਸਮੇਤ ਦੇਸ਼ ਦੇ ਹੋਰ ਕਈ ਇਲਾਕਿਆਂ ਵਿੱਚ ਲੋਕਾਂ ਲਈ ਸਾਹ ਲੈਣਾ ਔਖਾ ਹੋ ਗਿਆ ਹੈ, ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਇਹ ਰਾਹਤ ਦੀ ਗੱਲ ਹੈ। ਬਰਸਾਤ ਦੇ ਮੌਸਮ ਵਿੱਚ ਭਾਰੀ ਮੀਂਹ ਕਾਰਨ ਹੋਈ ਤਬਾਹੀ ਤੋਂ ਬਾਅਦ ਇੱਥੋਂ ਦਾ ਸੈਰ ਸਪਾਟਾ ਕਾਰੋਬਾਰ ਠੱਪ ਹੋ ਗਿਆ ਸੀ। ਹੁਣ ਇਸ ਨਾਲ ਇਸ ਕਾਰੋਬਾਰ ਨੂੰ ਫਿਰ ਤੋਂ ਗਤੀ ਮਿਲ ਸਕਦੀ ਹੈ। ਮੈਦਾਨੀ ਇਲਾਲਕਿਆਂ ‘ਚ ਬਜ਼ੁਰਗਾਂ ਅਤੇ ਸਾਹ ਦੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਲੋਕਾਂ ਲਈ ਹਿਮਾਚਲ ਪ੍ਰਦੇਸ਼ ਦਾ ਜਲਵਾਯੂ ਜੀਵਨ ਬਚਾਉਣ ਵਾਲਾ ਹੈ। ਸ਼ਨੀਵਾਰ ਨੂੰ ਪਰਵਾਣੂ ਦਾ AQI 49, ਸੁੰਦਰਨਗਰ, ਦਮਤਲ 51, ਕਾਲਾ ਅੰਬ 61, ਨਾਲਾਗੜ੍ਹ 69, ਊਨਾ 70, ਪਾਉਂਟਾ ਸਾਹਿਬ 82 ਅਤੇ ਬਰੋਟੀਵਾਲਾ 89 ਸੀ।

ਦਸਣਯੋਗ ਹੈ ਕਿ ਏਅਰ ਕੁਆਲਿਟੀ ਇੰਡੈਕਸ ਨੂੰ 50 ਤੋਂ ਹੇਠਾਂ ਚੰਗਾ, 51 ਅਤੇ 100 ਦੇ ਵਿਚਕਾਰ ਸੰਤੋਸ਼ਜਨਕ, 101 ਅਤੇ 200 ਦੇ ਵਿਚਕਾਰ ਮੱਧਮ, 201 ਅਤੇ 300 ਦੇ ਵਿਚਕਾਰ ਖਰਾਬ, 301 ਅਤੇ 400 ਦੇ ਵਿਚਕਾਰ ਬਹੁਤ ਖਰਾਬ ਅਤੇ 401 ਤੋਂ ਉੱਪਰ ਗੰਭੀਰ ਮੰਨਿਆ ਜਾਂਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment