ਹਾਂਗਕਾਂਗ ਦੇ ਦਰਜਨਾਂ ਲੋਕਾਂ ਵੱਲੋਂ ਕੈਨੇਡਾ ਵਿਚ ਸ਼ਰਨ ਲੈਣ ਲਈ ਅਪਲਾਈ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸ਼ਰਨ ਲਈ ਅਪਲਾਈ ਕਰਨ ਵਾਲੇ 46 ਉਹ ਲੋਕ ਹਨ ਜਿੰਨ੍ਹਾਂ ਨੇ ਚਾਇਨਾ ਸਰਕਾਰ ਵਿਰੁੱਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ। ਫ੍ਰੀਲੈਂਡ ਨੇ ਇਸ ਸਬੰਧੀ ਜਵਾਬ ਦੇਣ ਤੋਂ ਟਾਲਾ ਹੀ ਵੱਟਿਆ ਅਤੇ ਕਿਹਾ ਕਿ ਕੈਨੇਡਾ ਦਾ ਸਟੈਂਡ ਸਪੱਸ਼ਟ ਹੈ ਕਿ ਇੱਕ ਦੇਸ਼ ਦੋ ਸਰਕਾਰਾਂ ਨਹੀਂ ਹੋ ਸਕਦੀਆਂ। ਉਨ੍ਹਾਂ ਸ਼ਰਨ ਅਪਲਾਈ ਕਰਨ ਵਾਲਿਆਂ ਸਬੰਧੀ ਜਾਣਕਾਰੀ ਨਹੀਂ ਦਿੱਤੀ ਪਰ ਹਾਂਗਕਾਂਗ ਨਾਲ ਸਬੰਧਤ ਕੈਨੇਡੀਅਨਾਂ ਵੱਲੋਂ ਮੁਲਕ ਦੀ ਤਰੱਕੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਫ੍ਰੀਲੈਂਡ ਨੇ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਅਪਲਾਈ ਕਰਨ ਵਾਲੇ ਲੋਕਾਂ ਨੂੰ ਕੈੇਨਡਾ ਰਾਜਨੀਤਿਕ ਸ਼ਰਨ ਦੇਵੇਗਾ ਜਾਂ ਨਹੀਂ।