ਭਾਰਤ ਸਰਕਾਰ ਨੇ ਜੌਨਸਨ ਐਂਡ ਜੌਨਸਨ ਦੀ ‘ਸਿੰਗਲ ਡੋਜ਼ ਵੈਕਸੀਨ’ ਨੂੰ ਦਿੱਤੀ ਮਨਜ਼ੂਰੀ

TeamGlobalPunjab
2 Min Read

ਨਵੀਂ ਦਿੱਲੀ : ਕੋਰੋਨਾ ਦੇ ਡੈਲਟਾ ਰੂਪ ਦੇ ਵਧਦੇ ਮਾਮਲਿਆਂ ਦੇ ਵਿਚਕਾਰ, ਇੱਕ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਨੇ ਅਮਰੀਕੀ ਕੰਪਨੀ ਜੌਨਸਨ ਐਂਡ ਜੌਨਸਨ ਦੇ ਜੌਨਸਨ ਦੇ ‘ਸਿੰਗਲ-ਡੋਜ਼’ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਵੈਕਸੀਨ ਦੇ ਜਲਦੀ ਹੀ ਭਾਰਤੀ ਬਾਜ਼ਾਰ ਵਿੱਚ ਮਿਲਣ ਦੀ ਉਮੀਦ ਵਧ ਗਈ ਹੈ।

ਕੰਪਨੀ ਨੇ ਸ਼ੁੱਕਰਵਾਰ ਨੂੰ ਹੀ ਐਮਰਜੈਂਸੀ ਮਨਜ਼ੂਰੀ ਲਈ ਅਰਜ਼ੀ ਦਿੱਤੀ ਸੀ ਅਤੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਉਸੇ ਦਿਨ ਆਪਣੀ ਮਨਜ਼ੂਰੀ ਦੇ ਦਿੱਤੀ ਸੀ। ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਇਸ ਬਾਰੇ‌ ਜਾਣਕਾਰੀ ਦਿੱਤੀ।

 

- Advertisement -

ਵੱਡੀ ਗੱਲ ਇਹ ਕਿ ਇਸ ਦੀ ਇੱਕ ਡੋਜ਼ ਹੀ ਵਾਇਰਸ ਦੇ ਮੁਕਾਬਲੇ ਲਈ ਕਾਫੀ ਹੋਵੇਗੀ। ਹਲਾਂਕਿ ਭਾਰਤ ਵਿੱਚ ਉਪਲਬਧ ਬਾਕੀ ਵੈਕਸੀਨ ਦੋ ਖੁਰਾਕਾਂ ਵਾਲੀਆਂ ਹਨ। ਵੈਸੇ ਰੂਸ ਦੀ ‘ਸਪੁਤਨਿਕ-ਵੀ ਲਾਇਟ’ ਵੀ ਸਿੰਗਲ ਡੋਜ਼ ਹੈ, ਪਰ ਇਹ ਫ਼ਿਲਹਾਲ ਭਾਰਤ ਵਿੱਚ ਉਪਲਬਧ ਨਹੀਂ ਹੈ।

  ਮੰਡਾਵੀਆ ਨੇ ਕਿਹਾ ਕਿ ਇਸ ਮਨਜ਼ੂਰੀ ਤੋਂ ਬਾਅਦ, ਕੋਰੋਨਾ ਸੰਕਰਮਣ ਵਿਰੁੱਧ ਚੱਲ ਰਹੀ ਲੜਾਈ ਨੂੰ ਹੋਰ ਬਲ ਮਿਲੇਗਾ। ਸਰਕਾਰ ਫਿਲਹਾਲ ਟੀਕਾਕਰਣ ਦੇ ਦਾਇਰੇ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਪ੍ਰਵਾਨਗੀ ਦੇ ਨਾਲ, ਐਮਰਜੈਂਸੀ ਪ੍ਰਵਾਨਗੀ ਲਈ ਇਜਾਜ਼ਤ ਲੈਣ ਵਾਲੀ ਵੈਕਸੀਨਾਂ ਦੀ ਗਿਣਤੀ 5 ਹੋ ਗਈ ਹੈ। ਜੌਨਸਨ ਐਂਡ ਜੌਨਸਨ ਤੋਂ ਇਲਾਵਾ, ਦੇਸ਼ ਵਿੱਚ ਪੁਣੇ ਵਿੱਚ ਸੀਰਮ ਇੰਸਟੀਚਿਟ ਦਾ ਕੋਵਿਸ਼ੀਲਡ, ਹੈਦਰਾਬਾਦ ਵਿੱਚ ਭਾਰਤ ਬਾਇਓਟੈਕ ਦਾ ਕੋਵੈਕਸੀਨ, ਰੂਸ ਦਾ ਸਪੁਟਨਿਕ-ਵੀ ਅਤੇ ਅਮਰੀਕਾ ਦੀ ਮਾਡਰਨਾ ਸ਼ਾਮਲ ਹੈ।

Share this Article
Leave a comment