ਸੇਵਾਮੁਕਤ ਪਟਵਾਰੀ ਦੇ ਲਾਭ ਰੋਕਣ ਦਾ ਮਾਮਲਾ, ਪੰਜਾਬ SC ਕਮਿਸ਼ਨ ਨੇ ਡਵੀਜਨ ਕਮਿਸ਼ਨਰ ਫਿਰੋਜ਼ਪੁਰ ਨੂੰ ਸੌਂਪੀ ਜਾਂਚ

TeamGlobalPunjab
2 Min Read

ਫਾਜ਼ਿਲਕਾ – ਸੇਵਾ ਮੁਕਤ ਪਟਵਾਰੀ ਨੇ ਫਾਜ਼ਿਲਕਾ ਪ੍ਰਸਾਸ਼ਨ ਤੇ ਭੇਦ ਭਾਵ ਕਰਨ ਅਤੇ ਵਿਭਾਗੀ ਲ਼ਾਭ ਨਾ ਦੇਣ ਦੀ ਸ਼ਿਕਾਇਤ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ.ਤਰਸੇਮ ਸਿੰਘ ਸਿਆਲਕਾ ਕੋਲ ਕੀਤੀ ਹੈ।

ਦਸਣਯੋਗ ਹੈ ਕਿ ਡਾ.ਟੀਐਸ ਸਿਆਲਕਾ ਅੱਜ ਫਾਜ਼ਿਲਕਾ ਵਿਖੇ ਨਿੱਜੀ ਦੌਰੇ ‘ਤੇ ਪਹੁੰਚੇ ਸਨ। ਜਿਵੇਂ ਹੀ ਡਾ.ਸਿਆਲਕਾ ਆਪਣੀ ਟੀਮ ਸਣੇ ਪਹੁੰਚੇ ਤਾਂ ਸੇਵਾਮੁਕਤ ਪਟਵਾਰੀ ਮਨਜੀਤ ਸਿੰਘ ਨੇ ਆਪਣੀ ਮੁਸ਼ਕਿਲਾਂ ਤੋਂ ਉਨ੍ਹਾ ਨੂੰ ਜਾਣੂ ਕਰਵਾਇਆ।

ਇਸ ਮੌਕੇ ਸ਼ਿਕਾਇਤ ਦੀ ਕਾਪੀ ਲੈ ਕੇ ਕਮਿਸ਼ਨ ਨੂੰ ਮਿਲਣ ਪਹੁੰਚੇ ਸ਼ਿਕਾਇਤ ਕਰਤਾ ਸਾਬਕਾ ਪਟਵਾਰੀ ਮਨਜੀਤ ਸਿੰਘ ਪੁੱਤਰ ਪ੍ਰਿਥੀ ਸਿੰਘ ਮਕਾਨ ਨੰਬਰ 279, ਗਲੀ ਨੰ 7/ਸੀ ਅਬੋਹਰ ਰੋਡ ਮੁਕਸਤਸਰ ਸਾਹਿਬ ਨੇ ਕਾਪੀ ਕਮਿਸ਼ਨ ਦੇ ਮੈਂਬਰ ਡਾ.ਟੀਐਸ ਸਿਆਲਕਾ ਨੂੰ ਸੌਂਪਦਿਆਂ ਹੋਇਆ ਦੱਸਿਆ ਕਿ 31/08/2019 ਦਾ ਮੈਂ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਇਆ ਹਾਂ,ਪਰ ਅਜੇ ਤੱਕ ਡੀਸੀ ਦਫਤਰ ਫਾਜ਼ਿਲਕਾ ਨੇ ਮੈਂਨੂੰ ਬਣਦੇ ਵਿਭਾਗੀ ਲਾਭ ਨਹੀਂ ਦਿੱਤੇ ਹਨ।

ਉਨ੍ਹਾ ਨੇ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਪ੍ਰੈਸ ਨੂੰ ਦੱਸਿਆ ਕਿ ਮੇਰੇ ਨਾਲ ਵਿਭਾਗੀ ਮਮਾਲੇ ਦੀ ਜਾਂਚ ‘ਚ ਸ਼ਾਮਲ ਪਟਵਾਰੀ ਅਤੇ ਕਾਨੂੰਗੋ ਨੂੰ ਸਾਰੇ ਵਿਭਾਗੀ ਲਾਭ ਮਿਲ ਰਹੇ ਹਨ,ਪਰ ਮੈਨੂੰ ਮਹਿਕਮਾ ਸੇਵਾ ਮੁਕਤੀ ਤੋਂ ਬਾਅਦ ਮਿਲਣ ਵਾਲੇ ਲਾਭ ਦੇਣ ਤੋਂ ਟਾਲ ਮਟੌਲ ਕਰਦਾ ਆ ਰਿਹਾ ਹੈ।

- Advertisement -

ਪਟਵਾਰੀ ਨੇ ਦੱਸਿਆ ਕਿ ਡੀਸੀ ਦਫਤਰ ਮੈਨੂੰ ਪੇਸ਼ੀ ‘ਤੇ ਬੁਲਾ ਲੈਦਾਂ ਹੈ, ਪਰ ਮੇਰੀ ਸੁਣਵਾਈ ਨਹੀਂ ਕਰ ਰਿਹਾ ਹੈ।

ਸ਼ਿਕਾਇਤ ਕਰਤਾ ਸਾਬਕਾ ਪਟਵਾਰੀ ਤੋਂ ਸ਼ਿਕਾਇਤ ਦੀ ਕਾਪੀ ਪ੍ਰਾਪਤ ਕਰਨ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡਾ.ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਅੱਜ ਇਥੇ ਕਮਿਸ਼ਨ ਨੂੰ ਅਨੁਸ਼ੂਚਿਤ ਜਾਤੀ ਨਾਲ ਸਬੰਧਤ ਸਾਬਕਾ ਪਟਵਾਰੀ ਮਨਜੀਤ ਸਿੰਘ ਨੇ ਜੋ ਸ਼ਿਕਾਇਤ ਕਮਿਸ਼ਨ ਨੂੰ ਸੋਂਪੀ ਹੈ। ਉਸ ‘ਚ ਜਾਤੀ ਭੇਦ ਭਾਵ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕਮਿਸ਼ਨ ਦੇ ਮੈਂਬਰ ਡਾ.ਸਿਆਲਕਾ ਨੇ ਦੱਸਿਆ ਕਿ 2019 ਤੋਂ ਆਪਣਾ ਹੱਕ ਪ੍ਰਾਪਤ ਕਰਨ ਲਈ ਆਪਣੇ ਹੀ ਸੀਨੀਅਰ ਅਫਸਰਾਂ ਦੇ ਦਫਤਰਾਂ ਦੇ ਚੱਕਰ ਕੱਢ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਬਕਾ ਪੀੜਤ ਪਟਵਾਰੀ ਦੀ ਸ਼ਿਕਾਇਤ ਦੀ ਜਾਂਚ ਦਾ ਜ਼ਿੰਮਾਂ ਡਵੀਜਨ ਕਮਿਸ਼ਨਰ ਫਿਰੋਜਪੁਰ ਨੂੰ ਸੌਂਪਦਿਆਂ ਹੋਇਆਂ 30 ਜੂਨ 2021 ਨੂੰ ਕੀਤੀ ਗਈ ਜਾਂਚ ਦੀ ਸਟੇਟਸ ਰਿਪੋਰਟ ਭੇਜਣ ਲਈ ਲਿਖਿਆ ਜਾ ਚੁੱਕਾ ਹੈ।

Share this Article
Leave a comment