ਪਟਿਆਲਾ : ਛੁੱਟੀ ‘ਤੇ ਆਏ 3 ਫ਼ੌਜੀ ਦੋਸਤ ਕਾਰ ਸਮੇਤ ਭਾਖੜਾ ਨਹਿਰ ‘ਚ ਡਿਗੇ

TeamGlobalPunjab
2 Min Read

ਪਟਿਆਲਾ: ਨਾਭਾ ‘ਤੇ ਰੋਡ ਸਥਿਤ ਭਾਖ਼ੜਾ ਨਹਿਰ ‘ਚ ਮੰਗਲਵਾਰ ਦੇਰ ਸ਼ਾਮ ਬੇਕਾਬੂ ਕਾਰ ਨਹਿਰ ‘ਚ ਡਿੱਗ ਪਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਜਵਾਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ।  ਤੀਜੇ ਨੂੰ ਰਾਹਗੀਰਾਂ ਦੀ ਮਦਦ ਨਾਲ ਬਚਾਇਆ ਗਿਆ।

 ਸਿਵਲ ਲਾਈਨ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਮਿਲੀ ਸੂਚਨਾ ਮੁਤਾਬਕ 3 ਫ਼ੌਜੀ ਇਕ ਕਾਰ ‘ਚ ਸਵਾਰ ਹੋ ਕੇ ਬਖਸ਼ੀਵਾਲਾ ਵਾਲੀ ਸਾਈਡ ਤੋਂ ਆ ਰਹੇ ਸਨ। ਜਿਉਂ ਹੀ ਕਾਰ ਅਬਲੋਵਾਲ ਪੁਲੀ ਕੋਲ ਪਹੁੰਚੀ ਤਾਂ ਬੇਕਾਬੂ ਹੋ ਕੇ ਭਾਖੜਾ ਨਹਿਰ ‘ਚ ਡਿੱਗ ਪਈ। ਉਨ੍ਹਾਂ ਦੱਸਿਆ ਕਿ ਫ਼ੌਜੀ ਮਨਪ੍ਰੀਤ ਸਿੰਘ ਗੱਡੀ ਚਲਾ ਰਿਹਾ ਸੀ, ਜਗਜੀਤ ਸਿੰਘ ਨਾਲ ਬੈਠਾ ਸੀ ਅਤੇ ਕਮਲਜੀਤ ਸਿੰਘ ਪਿੱਛੇ ਬੈਠਾ ਸੀ। ਜਿਵੇਂ ਹੀ ਗੱਡੀ ਬੇਕਾਬੂ ਹੋ ਕੇ ਭਾਖੜਾ ‘ਚ ਡਿੱਗੀ ਤਾਂ ਪਿੱਛੇ ਬੈਠਾ ਕਮਲਜੀਤ ਸਿੰਘ ਛਾਲ ਮਾਰ ਕੇ ਬਾਹਰ ਨਿਕਲ ਗਿਆ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਵਲ ਲਾਈਨ ਦੇ ਏਐਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਜਗਮੀਤ ਸਿੰਘ (32) ਵਾਸੀ ਨਦਾਮਪੁਰ ਜ਼ਿਲ੍ਹਾ ਸੰਗਰੂਰ, ਕਮਲਜੀਤ ਸਿੰਘ (30) ਵਾਸੀ ਦੇਵੀਗੜ੍ਹ ਜ਼ਿਲ੍ਹਾ ਪਟਿਆਲਾ ਅਤੇ ਮਨਪ੍ਰੀਤ ਸਿੰਘ ਵਾਸੀ ਪਟਿਆਲਾ ਤਿੰਨੋਂ ਸਿਪਾਹੀ ਹਨ ਅਤੇ ਕਰੀਬ 10 ਦਿਨ ਪਹਿਲਾਂ ਆਪਣੇ ਘਰ ਛੁੱਟੀ ‘ਤੇ ਆਏ ਸਨ। ਤਿੰਨੇ 27 ਅਗਸਤ ਨੂੰ ਵਾਪਸ ਪਰਤਣੇ ਸਨ।

ਮੰਗਲਵਾਰ ਨੂੰ ਇੱਕ ਚਿੱਟੇ ਰੰਗ ਦੀ ਸੈਂਟ੍ਰੋ ਕਾਰ ਵਿੱਚ ਸਵਾਰ ਹੋ ਕੇ ਤਿੰਨੇ ਸਿਪਾਹੀ ਸੰਗਰੂਰ ਦੇ ਭਵਾਨੀਗੜ੍ਹ ਵੱਲ ਜਾ ਰਹੇ ਸਨ। ਪਟਿਆਲਾ ਦੇ ਸਿੱਧੂਵਾਲ ਪਿੰਡ ਨੇੜੇ ਭਾਖੜਾ ਨਹਿਰ ਦੇ ਕੱਚੇ ਅਤੇ ਖੱਡੇ ਹੋਣ ਕਾਰਨ ਡਰਾਈਵਰ ਜਗਮੀਤ ਸਿੰਘ ਕਾਰ ਤੋਂ ਆਪਣਾ ਸੰਤੁਲਨ ਗੁਆ​ ਬੈਠਾ ਅਤੇ ਕਾਰ ਨਹਿਰ ਵਿੱਚ ਜਾ ਡਿੱਗੀ।

- Advertisement -

Share this Article
Leave a comment