ਸ਼ਰਾਬ ਪੀ ਕੇ ਰੈਸ਼ ਡਰਾਇਵਿੰਗ ਕਰ ਰਹੀ ਮਹਿਲਾ ਨੇ ਪੁਲਿਸ ਨਾਲ ਕੀਤੀ ਹੱਥੋਂਪਾਈ, ਕੇਸ ਦਰਜ

TeamGlobalPunjab
2 Min Read

ਪਠਾਨਕੋਟ : ਪਠਾਨਕੋਟ ਥਾਣਾ ਦੋ ਦੀ ਪੁਲਿਸ ਨੇ ਕਾਨੂੰਨ ਵਿਵਸਥਾ ‘ਚ ਅੜਚਨ ਪਾਉਣ ਤੇ ਪੁਲਿਸ ਨਾਲ ਹੱਥੋਂਪਾਈ ਕਰਨ ਦੇ ਦੋਸ਼ ‘ਚ ਇਕ ਮਹਿਲਾ ਸਮੇਤ ਦੋ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਮਤਾ ਨਿਵਾਸੀ ਕਰੋਥਾ ਰੋਹਤਕ ਹਰਿਆਣਾ ਅਤੇ ਯਾਸੀਰ ਅਹਿਮਦ ਨਿਵਾਸੀ ਗੁਰਪੁਰਾ ਯੋਗੀ ਸ਼੍ਰੀਨਗਰ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਐੱਸਆਈ ਗੁਰਪ੍ਰੀਤ ਕੌਰ ਗਸ਼ਤ ਦੇ ਸਬੰਧ ‘ਚ ਟਰੱਕ ਯੂਨੀਅਨ ਮੋੜ ਪਠਾਨਕੋਟ ‘ਚ ਮੌਜੂਦ ਸੀ। ਮੁੱਖ ਅਧਿਕਾਰੀ ਨੇ ਫੋਨ ਰਾਹੀਂ ਦੱਸਿਆ ਕਿ ਇਕ ਲੜਕੀ ਹਾਈਵੇ ‘ਤੇ ਤੇਜ਼ ਰਫਤਾਰ ਨਾਲ ਕਾਰ ਚਲਾ ਰਹੀ ਸੀ, ਪੀਸੀਆਰ ਸਟਾਫ ਦੁਆਰਾ ਉਸਨੂੰ ਕਾਰ ਸਮੇਤ ਥਾਣੇ ਲਿਆਂਦਾ ਗਿਆ।

ਮੁੱਖ ਅਫਸਰ ਨੇ ਫੋਨ ਰਾਹੀਂ ਸੂਚਿਤ ਕੀਤਾ ਕਿ ਇਕ ਕੁੜੀ ਹਾਈਵੇਅ ‘ਤੇ ਤੇਜ਼ ਰਫ਼ਤਾਰ ਨਾਲ ਕਾਰ ਚੱਲਾ ਰਹੀ ਸੀ।  ਜਿਸ ਤੋਂ ਬਾਅਦ ਪੀਸੀਆਰ ਸਟਾਫ ਦੁਆਰਾ ਉਸਨੂੰ ਕਾਰ ਸਮੇਤ ਥਾਣੇ ਲਿਆਂਦਾ ਗਿਆ। ਉਨ੍ਹਾਂ ਨਾਲ ਇਕ ਮੁੰਡਾ ਵੀ ਹੈ। ਕੁੜੀ ਕਾਰ ਤੋਂ ਹੇਠਾਂ ਨਹੀਂ ਉਤਰੀ ਤੇ ਜਲਦੀ ਥਾਣਾ ਪੁੱਜੀ। ਇਸ ਤੋਂ ਬਾਅਦ ਏਐੱਸਆਈ ਗੁਰਪ੍ਰੀਤ ਕੌਰ ਪੁਲਿਸ ਪਾਰਟੀ ਸਮੇਤ ਥਾਣਾ ਪਹੁੰਚੇ ਤੇ ਜਾਂਚ ਕੀਤੀ। ਕੁੜੀ ਦੇ ਮੂੰਹ ਤੋਂ ਸ਼ਰਾਬ ਦੀ ਬਦਬੂ ਆ ਰਹੀ ਸੀ।

ਐਸਆਈ ਗੁਰਪ੍ਰੀਤ ਕੌਰ ਅਤੇ ਲੇਡੀ ਕਾਂਸਟੇਬਲ ਸੁਸ਼ਮਾ ਸ਼ਰਮਾ ਨੇ ਲੜਕੀ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝੀ ਅਤੇ ਹੱਥੋਪਾਈ ਕਰਨ ਲੱਗੀ।ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਮਤਾ ਤੇ ਯਸੀਰ ਅਹਿਮਦ ਨੇ ਮਿਲ ਕੇ ਸ਼ਰਾਬ ਪੀ ਕੇ ਪਹਿਲਾਂ ਤਾਂ ਹਾਈਵੇਅ ‘ਤੇ ਰੈਸ਼ ਡਰਾਈਵਿੰਗ ਕੀਤੀ ਤੇ ਫਿਰ ਡਿਊਟੀ ਦੌਰਾਨ ਐੱਸਆਈ ਗੁਰਪ੍ਰੀਤ ਕੌਰ ‘ਤੇ ਹਮਲਾ ਕੀਤਾ। ਇਸ ਦੇ ਚੱਲਦਿਆਂ ਥਾਣਾ ਦੋ ‘ਚ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

- Advertisement -

Share this Article
Leave a comment