ਪਠਾਨਕੋਟ: ਪਠਾਨਕੋਟ ‘ਚ ਲਗਾਤਾਰ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ। ਅੱਜ ਜ਼ਿਲ੍ਹੇ ‘ਚ ਦੋ ਬੱਚਿਆਂ ਸਣੇ 7 ਕੋਰੋਨਾ ਪਾਜ਼ਿਟਿਵ ਪਾਏ ਗਏ ਹਨ, ਸਿਹਤ ਵਿਭਾਗ ਮੁਤਾਬਕ ਅੱਜ 59 ਸੈਂਪਲਾਂ ਦੀਆਂ ਰਿਪੋਰਟਾਂ ਆਈਆਂ ਸਨ ਜਿਨ੍ਹਾ ‘ਚੋ ਅੱਜ ਇਹ ਪਾਜ਼ਿਟਿਵ ਆਈਆਂ ਹਨ। ਜਿਨ੍ਹਾਂ ‘ਚ 5 ਕੋਰੋਨਾ ਪਾਜ਼ਿਟਿਵ ਮਾਮਲੇ ਪਹਿਲਾਂ ਆਏ ਵਿਅਕਤੀਆਂ ਦੇ ਸੰਪਰਕ ‘ਚ ਸਨ ਜਦਕਿ ਦੋ ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਸਿਵਲ ਹਸਪਤਾਲ ਦੇ ਐੱਸ.ਐਮ.ਓ ਭੁਪਿੰਦਰ ਸਿੰਘ ਨੇ ਦਿੱਤੀ।
ਉੱਥੇ ਹੀ ਪਠਾਨਕੋਟ ‘ਚ ਕਰੋਨਾ ਵਾਇਰਸ ਨਾਲ ਪੀੜਤ ਇੱਕ ਵਿਅਕਤੀ ਦੀ ਮੌਤ ਦੀ ਖਬਰ ਮਿਲੀ ਹੈ ਜਿਸ ਦਾ ਇਲਾਜ਼ ਅੰਮ੍ਰਿਤਸਰ ਵਿੱਚ ਚੱਲ ਰਿਹਾ ਸੀ, ਪਠਾਨਕੋਟ ਵਿੱਚ ਕਰੋਨਾ ਵਾਇਰਸ ਦੀ ਵਜ੍ਹਾ ਨਾਲ ਤੀਜੀ ਮੌਤ ਹੈ। ਪਠਾਨਕੋਟ ‘ਚ ਕਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 30 ਹੋ ਗਈ ਹੈ।
ਕੁਲ ਮਰੀਜ਼ – 69
ਠੀਕ ਹੋਏ – 36
ਐਕਟਿਵ – 30
ਮੌਤ – 3