ਹੁਣ ਪਾਸਪੋਰਟ ਬਣਾਉਣ ਲਈ ਅਸਲ ਦਸਤਾਵੇਜ਼ਾਂ ਦੀ ਨਹੀਂ ਲੋੜ, ਸਰਕਾਰ ਨੇ ਲਾਂਚ ਕੀਤੀ ਇਹ ਨਵੀਂ ਸਕੀਮ

TeamGlobalPunjab
1 Min Read

ਨਵੀਂ ਦਿੱਲੀ: ਕੇਂਦਰ ਦੀ ਮੋਦੀ ਸਰਕਾਰ ਨੇ ਪਾਸਪੋਰਟ ਸੇਵਾ (Passport Service) ਨੂੰ ਲੈ ਕੇ ਹੁਣ ਵੱਡਾ ਐਲਾਨ ਕੀਤਾ ਹੈ।ਇਸ ਨਵੇਂ ਐਲਾਨ ਮਗਰੋਂ ਪਾਸਪੋਰਟ ਬਣਾਉਣਾ ਹੋਰ ਵੀ ਸੌਖਾ ਹੋ ਗਿਆ ਹੈ।ਵਿਦੇਸ਼ ਮੰਤਰਾਲੇ (Ministry of External Affairs)ਨੇ ਹੁਣ ਪਾਸਪੋਰਟ ਸੇਵਾ ਨੂੰ ਵੀ ਡਿਜਿਲੌਕਰ (Digi Locker) ਪਲੇਟਫਾਰਮ ਨਾਲ ਜੋੜ ਦਿੱਤਾ ਹੈ।

ਇਸਦੇ ਜ਼ਰੀਏ ਹੁਣ ਤੁਸੀਂ ਪਾਸਪੋਰਟ ਬਣਾਉਣ ਸਮੇਂ ਵੀ Digi Locker ਦੀ ਮਦਦ ਨਾਲ ਆਪਣੇ ਦਸਤਾਵੇਜ਼ ਜਮਾਂ ਕਰਵਾ ਸਕੋਗੇ।ਵਿਦੇਸ਼ ਮੰਤਰਾਲਾ ਪਾਸਪੋਰਟ ਬਣਾਉਣ ਵਾਲਿਆਂ ਨੂੰ ਪੇਪਰਲੇਸ ਸੁਵਿਧਾ ਦੇਣ ਦੀ ਤਿਆਰੀ ਵਿੱਚ ਹੈ।ਪਾਸਪੋਰਟ ਨੂੰ Digi Locker ਵਿੱਚ ਦਸਤਾਵੇਜ਼ ਵਾਂਗੂ ਰੱਖਣ ਤੇ ਵੀ ਵਿਚਾਰ ਕੀਤੀ ਜਾ ਰਹੀ ਹੈ।ਪਾਸਪੋਰਟ ਗੁਆਚਣ ਜਾਂ ਦੁਬਾਰਾ ਜਾਰੀ ਕਰਨ ਵਿੱਚ ਇਹ ਸੇਵਾ ਮਦਦਗਾਰ ਸਾਬਤ ਹੋਵੇਗੀ।ਇਸ ਦੇ ਨਾਲ ਹੀ ਕੇਂਦਰ ਸਰਕਾਰ ਈ-ਪਾਸਪੋਰਚ ਸੇਵਾ ਵੀ ਸ਼ੁਰੂ ਕਰਨ ਤੇ ਕੰਮ ਕਰ ਰਹੀ ਹੈ।

Digi Locker ਇੱਕ ਡਿਜੀਟਲ ਯਾਨੀ ਵਰਚੂਅਲ ਲੌਕਰ ਹੈ।ਇਸ ਵਿੱਚ ਤੁਸੀਂ ਆਪਣੇ ਸਾਰੇ ਦਸਤਾਵੇਜ਼ ਪੈਨ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ ਆਦਿ ਰੱਖ ਸਕਦੇ ਹੋ।ਯੂਜ਼ਰ ਨੂੰ ਇਸ ਵਿੱਚ 1GB ਤੱਕ ਸਪੇਸ ਮਿਲਦੀ ਹੈ।ਇਹ ਲੌਕਰ ਆਧਰ ਨੰਬਰ ਨੂੰ ਲਿੰਕ ਹੁੰਦਾ ਹੈ।

Share This Article
Leave a Comment