ਟੋਰਾਂਟੋ : ਕੈਨੇਡਾ ‘ਚ ਨਵੇਂ ਆਵਾਜਾਈ ਨਿਯਮ ਲਾਗੂ ਹੋ ਗਏ ਜਿਨ੍ਹਾਂ ਤਹਿਤ ਹਵਾਈ ਜਹਾਜ਼, ਸਮੁੰਦਰੀ ਜਹਾਜ਼, ਟਰੇਨ ਅਤੇ ਬੱਸ ਦੇ ਸਫ਼ਰ ਲਈ ਦੋਵੇਂ ਟੀਕੇ ਲੱਗੇ ਹੋਣ ਲਾਜ਼ਮੀ ਹਨ। ਸਿਰਫ਼ 12 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਇਸ ਸ਼ਰਤ ਤੋਂ ਛੋਟ ਦਿੱਤੀ ਗਈ ਹੈ।
ਦੂਜੇ ਪਾਸੇ ਭਾਰਤ ‘ਚ ਬਣੀ ਕਵੈਕਸੀਨ ਦੇ ਟੀਕੇ ਲਗਵਾਉਣ ਵਾਲੇ ਹੁਣ ਕੈਨੇਡਾ ‘ਚ ਦਾਖ਼ਲ ਹੋ ਸਕਣਗੇ ਅਤੇ 72 ਘੰਟੇ ਦੇ ਅੰਦਰ ਅਮਰੀਕਾ ਤੋਂ ਵਾਪਸੀ ਕਰਨ ਵਾਲਿਆਂ ਨੂੰ ਕਰਨਾ ਟੈਸਟ ਦੀ ਨੈਗੇਟਿਵ ਰਿਪੋਰਟ ਨਹੀਂ ਦਿਖਾਉਣੀ ਪਵੇਗੀ।
ਸਿਰਫ਼ ਮੈਡੀਕਲ ਆਧਾਰ `ਤੇ ਰਿਆਇਤ ਪ੍ਰਾਪਤ ਕੁਝ ਲੋਕ ਹੀ ਜਨਤਕ ਸਾਧਨਾਂ ‘ਚ ਸਫ਼ਰ ਕਰ ਸਕਦੇ ਹਨ,ਜਦਕਿ ਬਗ਼ੈਰ ਵੈਕਸੀਨੇਸ਼ਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ 28 ਫ਼ਰਵਰੀ ਤੱਕ ਮੁਲਕ ਛੱਡਣ ਦੀ ਇਜਾਜ਼ਤ ਦਿੱਤੀ ਗਈ ਹੈ।