ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਵੱਡਾ ਬਿਆਨ

TeamGlobalPunjab
1 Min Read

ਨਵੀਂ ਦਿੱਲੀ (ਦਵਿੰਦਰ ਸਿੰਘ) : ਰਾਹੁਲ ਗਾਂਧੀ ਨਾਲ ਮੰਤਰੀਆਂ ਅਤੇ ਵਿਧਾਇਕਾਂ ਦਾ ਮੁਲਾਕਾਤਾਂ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਪ੍ਰਤਾਪ ਸਿੰਘ ਬਾਜਵਾ ਰਾਹੁਲ ਗਾਂਧੀ ਨਾਲ ਮਿਲੇ ਅਤੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਾਂਗਰਸ ਦਾ ਆਪਸੀ ਮਸਲਾ ਜਲਦੀ ਹੱਲ ਹੋ ਜਾਵੇਗਾ।

ਬਾਜਵਾ ਨੇ ਕਿਹਾ ਕਿ 7 ਦਿਨਾਂ ਦੇ ਅੰਦਰ ਪਾਰਟੀ ਹਾਈਕਮਾਨ ਜਲਦ ਕੋਈ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ, ‘ਮੈਂ ਆਪਣੇ ਲੀਡਰ ਨੂੰ ਮਿਲ ਕੇ ਆਇਆ ਹਾਂ, ਮੈਂ ਜ਼ਿਆਦਾ ਗੱਲਾਂ ਤੁਹਾਡੇ ਨਾਲ ਡਿਸਕਸ ਨਹੀਂ ਕਰ ਸਕਦਾ।’

ਇਸ ਦੇ ਨਾਲ ਹੀ ਜਦੋਂ ਕੈਪਟਨ ਦੇ ਨਾਲ ਜਾਂ ਕੈਪਟਨ ਦੇ ਬਗੈਰ ਚੋਣਾਂ ਲੜਨ ਦੇ ਸਵਾਲ ਤੇ ਬਾਜਵਾ ਨੇ ਕਿਹਾ ਕਿ, ‘ਜੇਕਰ ਮੈਨੂੰ ਪਤਾ ਵੀ ਹੈ, ਮੈਂ ਨਹੀਂ ਦਸਾਂਗਾ।’ ਇਸ ਤੋਂ ਇਲਾਵਾ ਨਾਲ ਜਾਖੜ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਮੇਰਾ ਉਨ੍ਹਾਂ ਨਾਲ ਕੋਈ ਮੱਤਭੇਦ ਨਹੀਂ ਹੈ।

Share this Article
Leave a comment