ਮਹਾਰਾਸ਼ਟਰ ‘ਚ ਰੇਲਵੇ ਫੁੱਟ ਓਵਰਬ੍ਰਿਜ ਦਾ ਡਿੱਗਿਆ ਹਿੱਸਾ, ਕਈ ਲੋਕ ਜ਼ਖਮੀ

Rajneet Kaur
1 Min Read

ਨਿਊਜ਼ ਡੈਸਕ: ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਬੱਲਾਰਸ਼ਾਹ ਰੇਲਵੇ ਸਟੇਸ਼ਨ ‘ਤੇ ਬਣੇ ਫੁੱਟ ਓਵਰਬ੍ਰਿਜ ਦਾ ਇਕ ਹਿੱਸਾ ਡਿਗ ਗਿਆ ਹੈ।  ਇਸ ਘਟਨਾ ‘ਚ ਕਰੀਬ 10-15 ਲੋਕ ਜ਼ਖਮੀ ਹੋਏ ਹਨ। ਬ੍ਰਿਜ ਦੀ ਉਚਾਈ 60 ਫੁੱਟ ਹੈ ਤੇ ਹਾਦਸੇ ਦੇ ਸਮੇਂ ਲੋਕ ਇਸ ਤੋਂ ਲੰਘ ਰਹੇ ਸਨ।  ਹਾਦਸੇ ਦੌਰਾਨ ਕਈ ਯਾਤਰੀ ਕਰੀਬ 60 ਫੁੱਟ ਦੀ ਉਚਾਈ ਤੋਂ ਪੁਲ ਤੋਂ ਟਰੈਕ ‘ਤੇ ਡਿੱਗ ਗਏ।ਜ਼ਖਮੀਆਂ ‘ਚ 8 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਯਾਤਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਹਾਦਸੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਫਿਲਹਾਲ ਕਿਸੇ ਦੀ ਮੌਤ ਦੀ ਕੋਈ ਖਬਰ ਨਹੀਂ ਹੈ।

ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸ਼ਿਵਾਜੀ ਸੁਤਾਰ ਨੇ ਕਿਹਾ ਕਿ ਰੇਲਵੇ ਨੇ ਗੰਭੀਰ ਰੂਪ ਨਾਲ ਜ਼ਖਮੀ ਯਾਤਰੀਆਂ ਨੂੰ 1 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ 50,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਘਟਨਾ ਸ਼ਾਮ 5.10 ਵਜੇ ਵਾਪਰੀ ਜਦੋਂ ਬਲਾਰਸ਼ਾਹ ਸਟੇਸ਼ਨ ‘ਤੇ ਕਾਜ਼ੀਪੇਟ-ਪੁਣੇ ਐਕਸਪ੍ਰੈਸ ‘ਚ ਸਵਾਰ ਹੋਣ ਲਈ ਕਈ ਯਾਤਰੀ ਪਲੇਟਫਾਰਮ ਨੰਬਰ ਇਕ ਤੋਂ ਪਲੇਟਫਾਰਮ ਨੰਬਰ ਚਾਰ ਵੱਲ ਜਾ ਰਹੇ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment