ਕੋਰੋਨਾ ਦੌਰਾਨ ਸੰਸਦ ਦੀ ਕਾਰਵਾਈ ‘ਚ ਉਹ ਵੱਡੀਆਂ ਗੱਲਾਂ, ਜੋ ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਹੋਈਆਂ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਵਿਚਾਲੇ 17ਵੀਂ ਲੋਕ ਸਭਾ ਦਾ ਚੌਥਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਲੋਕ ਸਭਾ ਦੀ ਕਾਰਵਾਈ ਸਿਰਫ ਚਾਰ ਘੰਟੇ ਹੀ ਚੱਲੀ। ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੌਰਾਨ ਸੈਸ਼ਨ ਵਿੱਚ ਬਹੁਤ ਤਬਦੀਲੀਆਂ ਦੇਖਣ ਨੂੰ ਮਿਲੀਆਂ।

ਪਹਿਲੀ ਵਾਰ ਲੋਕ ਸਭਾ ਦੀ ਕਾਰਵਾਈ ‘ਚ ਪ੍ਰਸ਼ਨ ਕਾਲ ਨਹੀਂ ਹੋਇਆ। ਵਿਰੋਧੀ ਧਿਰ ਨੇ ਇਸ ਸਬੰਧੀ ਸਦਨ ‘ਚ ਹੰਗਾਮਾ ਕੀਤਾ ਅਤੇ ਇਸ ਨੂੰ ਲੋਕਤੰਤਰ ਦੇ ਖਿਲਾਫ ਦੱਸਿਆ। ਇਸ ਤੋਂ ਇਲਾਵਾ ਲੋਕ ਸਭਾ ਸਪੀਕਰ ਨੇ ਸੰਸਦ ਮੈਂਬਰਾਂ ਨੂੰ ਆਪਣੀ ਸੀਟ ‘ਤੇ ਬੈਠ ਕੇ ਬੋਲਣ ਦੀ ਮਨਜ਼ੂਰੀ ਦਿੱਤੀ। ਚਾਰ ਘੰਟੇ ਦੀ ਇਸ ਕਾਰਵਾਈ ‘ਚ ਸਾਰੇ ਮੈਂਬਰਾਂ ਨੇ ਬੈਠ ਕੇ ਸਵਾਲ ਜਵਾਬ ਕੀਤੇ।

ਇਸ ਵਾਰ ਦੇ ਸਦਨ ਵਿਚ ਪਹਿਲੀ ਵਾਰ ਹੋਇਆ ਕਿ ਸੰਸਦ ਮੈਂਬਰਾਂ ਨੇ ਮੋਬਾਈਲ ਐਪਲੀਕੇਸ਼ਨ ਰਾਹੀਂ ਆਪਣੀ ਹਾਜ਼ਰੀ ਲਗਾਈ। ਇਸ ਤੋਂ ਇਲਾਵਾ ਲੋਕ ਸਭਾ ਦੇ ਮੈਂਬਰਾਂ ਨੇ ਰਾਜ ਸਭਾ ‘ਚ ਬੈਠ ਕੇ ਇਸ ਸੈਸ਼ਨ ਦੀ ਕਾਰਵਾਈ ਚ ਹਿੱਸਾ ਲਿਆ।

17ਵੀਂ ਲੋਕ ਸਭਾ ਦੀ ਕਾਰਵਾਈ 18 ਦਿਨ ਲਗਾਤਾਰ ਚੱਲੇਗੀ, ਇਸ ਦੌਰਾਨ ਕੋਈ ਵੀ ਛੁੱਟੀ ਨਹੀਂ ਹੋਵੇਗੀ। ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕੰਮ ਹੋਵੇਗਾ ਆਮ ਤੌਰ ਤੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਇਕੱਠੇ ਕੰਮ ਹੁੰਦਾ ਹੈ, ਪਰ ਇਸ ਵਾਰ ਦੋ ਸ਼ਿਫਟਾਂ ‘ਚ ਹੋਵੇਗਾ। ਲੋਕ ਸਭਾ ਦੀ ਕਾਰਵਾਈ ਸਵੇਰੇ ਨੌ ਤੋਂ ਦੁਪਹਿਰ ਇੱਕ ਵਜੇ ਤੱਕ ਚੱਲੇਗੀ, ਜਦਕਿ ਰਾਜ ਸਭਾ ਦੁਪਹਿਰ ਤਿੰਨ ਤੋਂ ਸ਼ਾਮ ਸੱਤ ਵਜੇ ਤੱਕ ਹੋਵੇਗੀ।

- Advertisement -

Share this Article
Leave a comment