ਹੁਣ ਸੰਸਦ ਦੀ ਕੰਟੀਨ ‘ਚ ਮਿਲਣ ਵਾਲਾ ਖਾਣਾ ਹੋਵੇਗਾ ਮਹਿੰਗਾ, ਸਬਸਿਡੀ ਕੀਤੀ ਖ਼ਤਮ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਸਸਤੀ ਮਸ਼ਹੂਰ ਕੰਟੀਨ ਯਾਨੀ ਸੰਸਦ ਦੀ ਕੰਟੀਨ ਦੀ ਥਾਲੀ ਹੁਣ ਮਹਿੰਗੀ ਹੋਣ ਵਾਲੀ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਸੰਸਦ ਦੀ ਘੰਟੀ ਨੂੰ ਮਿਲਣ ਵਾਲੀ ਸਬਸਿਡੀ ਖ਼ਤਮ ਕਰ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਸੰਸਦ ਦੇ ਸਾਰੇ ਮੈਬਰਾਂ ਸਟਾਫ ਅਤੇ ਬਾਹਰੀ ਲੋਕਾਂ ਨੂੰ ਆਮ ਰੇਟ ‘ਤੇ ਹੀ ਖਾਣਾ ਮਿਲੇਗਾ। ਇਸ ਦੀ ਜਾਣਕਾਰੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦਿੱਤੀ।

ਸੰਸਦ ਦੀ ਕੰਟੀਨ ‘ਚ ਮਿਲਣ ਵਾਲੇ ਖਾਣੇ ਦੀਆਂ ਕੀਮਤਾਂ ਕਾਫੀ ਘੱਟ ਹੋਣ ਦੇ ਕਾਰਨ ਅਕਸਰ ਇਸ ‘ਤੇ ਸਵਾਲ ਉਠਾਏ ਜਾਂਦੇ ਰਹੇ ਹਨ। ਹਾਲਾਂਕਿ ਇਹ ਸਵਾਲ ਆਮ ਲੋਕਾਂ ਵੱਲੋਂ ਉਠਾਏ ਗਏ ਹਨ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਵਿਚ ਤਬਦੀਲੀ ਕਰਦੇ ਹੋਏ ਸੰਸਦ ਦੀ ਕੰਟੀਨ ਨੂੰ ਮਿਲਣ ਵਾਲੀ ਫੂਡ ਸਬਸਿਡੀ ਖ਼ਤਮ ਕਰ ਦਿੱਤੀ ਗਈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਓਮ ਬਿਰਲਾ ਨੇ ਕਿਹਾ ਕਿ ਸੰਸਦ ਦੀ ਕੰਟੀਨ ‘ਚ ਸਬਸਿਡੀ ਪੂਰੀ ਤਰ੍ਹਾਂ ਹਟਾ ਦਿੱਤੀ ਗਈ ਹੈ। ਇਸ ਦੇ ਨਾਲ ਹਰ ਸਾਲ 17 ਕਰੋੜ ਰੁਪਏ ਦੀ ਬਚਤ ਹੋਵੇਗੀ। 2019 ‘ਚ ਸਰਦ ਰੁੱਤ ਇਜਲਾਸ ਦੌਰਾਨ ਓਮ ਬਿਰਲਾ ਨੇ ਇਸ ਸਬਸਿਡੀ ਨੂੰ ਹਟਾਉਣ ਦਾ ਸੁਝਾਅ ਦਿੱਤਾ ਸੀ। ਇਸ ਤੋਂ ਬਾਅਦ ਸਾਰੇ ਸੰਸਦ ਮੈਂਬਰਾਂ ਨੇ ਤੈਅ ਕਰ ਲਿਆ ਸੀ ਕਿ ਉਹ ਕੰਟੀਨ ‘ਚ ਕਿਸੇ ਵੀ ਤਰ੍ਹਾਂ ਦੀ ਸਬਸਿਡੀ ਦਾ ਫਾਇਦਾ ਨਹੀਂ ਲੈਣਗੇ।

ਇਸ ਤੋਂ ਪਹਿਲਾਂ ਸੰਸਦ ਦੀ ਕੰਟੀਨ ਵਿੱਚ ਚਾਰ ਰੁਪਏ ‘ਚ ਚੌਲਾਂ ਦੀ ਥਾਲੀ ਮਿਲਦੀ ਸੀ। ਮਾਸਾਹਾਰੀ ਖਾਣੇ ‘ਤੇ 20 ਰੁਪਏ ਤੋਂ ਲੈ ਕੇ 200 ਰੁਪਏ ਤੱਕ ਛੋਟ ਦਿੱਤੀ ਜਾਂਦੀ ਹੈ। 2017-18 ਸਾਲ ਵਿੱਚ ਰਾਈਟ ਟੂ ਇਨਫਾਰਮੇਸ਼ਨ ਤੋਂ ਪਤਾ ਲੱਗਿਆ ਸੀ ਕਿ ਕੰਟੀਨ ‘ਚ ਚਿਕਨ ਕਰੀ 50 ਰੁਪਏ ਅਤੇ ਸ਼ਾਕਾਹਾਰੀ ਥਾਲੀ 35 ਰੁਪਏ ‘ਚ ਦਿੱਤੀ ਜਾ ਰਹੀ ਸੀ।

- Advertisement -

Share this Article
Leave a comment