ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਹਰ ਦਿਨ ਵਾਧਾ ਹੋ ਰਿਹਾ ਹੈ, ਦੇਸ਼ ਦੀ ਸਰਕਾਰੀ ਇਮਾਰਤਾਂ ਤੱਕ ਵੀ ਇਹ ਵਾਇਰਸ ਪਹੁੰਚ ਗਿਆ ਹੈ। ਅਜਿਹਾ ਹੀ ਇੱਕ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਹੈ ਜਦੋਂ ਸੰਸਦ ਵਿੱਚ ਤਾਇਨਾਤ ਰਾਜ ਸਭਾ ਸਕੱਤਰੇਤ ਦਾ ਅਧਿਕਾਰੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ ।
ਦੱਸਿਆ ਗਿਆ ਹੈ ਕਿ ਅਧਿਕਾਰੀ ਦੇ ਸੰਕਰਮਿਤ ਪਾਏ ਜਾਣ ਤੋਂ ਬਾਅਦ ਪੂਰੇ ਸਕੱਤਰੇਤ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ। ਸੰਸਦੀ ਕੰਪਲੈਕਸ ਵਿੱਚ ਕੋਵਿਡ – 19 ਸੰਕਰਮਣ ਦਾ ਇਹ ਚੌਥਾ ਮਾਮਲਾ ਹੈ। ਸੂਤਰਾਂ ਨੇ ਇੱਥੇ ਦੱਸਿਆ ਕਿ ਨਿਰਦੇਸ਼ਕ ਪੱਧਰ ਦਾ ਅਧਿਕਾਰੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ ਤੇ ਉਸ ਦੀ ਪਤਨੀ ਤੇ ਬੱਚੇ ‘ਚ ਵੀ ਸੰਕਰਮਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਅਧਿਕਾਰੀ 28 ਮਈ ਨੂੰ ਕੰਮ ‘ਤੇ ਆਇਆ ਸੀ ।
ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਾਰਲੀਮੈਂਟ ਐਨੇਕਸੀ ਬਿਲਡਿੰਗ ਦੇ 2 ਫਲੋਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਸੰਸਦ ਭਵਨ ਪਰਿਸਰ ਵਿੱਚ ਕੋਰੋਨਾ ਵਾਇਰਸ ਸੰਕਰਮਣ ਦਾ ਇਹ ਚੌਥਾ ਮਾਮਲਾ ਸਾਹਮਣੇ ਆਇਆ ਹੈ , ਇਸ ਤੋਂ ਪਹਿਲਾਂ 3 ਲੋਕ ਇਸਦੀ ਚਪੇਟ ਵਿੱਚ ਆ ਚੁੱਕੇ ਹਨ। ਉਥੇ ਹੀ ਇਹ ਦੂਜਾ ਮਾਮਲਾ ਹੈ , ਜਦੋਂ ਇੱਥੇ ਤਾਇਨਾਤ ਇੱਕ ਅਧਿਕਾਰੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ।