ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ॥

Global Team
7 Min Read

ਰਜਿੰਦਰ ਸਿੰਘ

ਕੋਮਲਤਾ, ਦਇਆ, ਦ੍ਰਿੜਤਾ ਦੀ ਮੂਰਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਜਿਨ੍ਹਾਂ ਦਾ ਸਮੁੱਚਾ ਜੀਵਨ ਜਿਉਂਣ ਦੀ ਜਾਂਚ ਸਿਖਾਉਂਦਿਆਂ  ਦਇਆ ਦ੍ਰਿੜਤਾ ਅਤੇ ਸਹਿਜ਼ ਵਰਗੇ ਮਹਾਨ ਗੁਣਾਂ ਨੂੰ ਧਾਰਨ ਕਰਨ ਦਾ ਸੰਦੇਸ਼ ਦਿੰਦੀ ਹੈ। ਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਪਾਵਨ ਕੁੱਖ ਤੋਂ ਕੀਰਤਪੁਰ ਸਾਹਿਬ ਦੇ ਪਾਵਨ ਅਸਥਾਨ ਪ੍ਰਕਾਸ਼ ਧਾਰਿਆ। ਬਾਲ ਅਵਸਥਾ ਤੋਂ ਹੀ ਆਪ ਜੀ ਸਤੋਗੁਣੀ ਸੰਤੋਖੀ ਬੇਪਰਵਾਹ ਸਾਧੂ ਸੁਭਾਵ ਸਤ ਪ੍ਰਤੱਗਯ ਸੁਭਾਅ ਦੇ ਮਾਲਕ ਸਨ।

ਆਪ ਜੀ ਨੇ ਸਮੁੱਚੇ ਜੀਵਨ ਕਾਲ ਦੌਰਾਨ ਅਜਿਹੇ ਮਹਾਨ ਕਾਰਜ ਕੀਤੇ ਅੱਜ ਉਨ੍ਹਾਂ ਨੂੰ ਦਰਵੇਸ਼ ਰੂਹ ਜਾਣ ਜਿੱਥੇ ਸਤਿਕਾਰਿਆ ਜਾਂਦਾ ਹੈ ਤਾਂ ਇੱਕ ਬਹਾਦਰ ਯੋਧੇ ਦੇ ਰੂਪ ਵਿੱਚ ਅਤੇ ਦਇਆਵਾਨ ਸਖਸ਼ੀਅਤ ਦੇ ਰੂਪ ‘ਚ ਵੀ ਆਪ ਜੀ ਨੂੰ ਯਾਦ ਕੀਤਾ ਜਾਂਦਾ ਹੈ। ਆਪ ਜੀ ਦੇ ਹਿਰਦੇ ਦੀ ਕੋਮਲਤਾ ਨੂੰ ਬਿਆਨਕਰਦੀ ਇੱਕ ਸਾਖੀ ਬਹੁ ਪ੍ਰਚੱਲਿਤ  ਹੈ ਕਿ ਜਦੋਂ ਆਪ ਜੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਸੈਰ ਕਰ ਰਹੇ ਸਨ ਤਾਂ ਉਸ ਸਮੇਂ ਆਪ ਜੀ ਦੇ ਚੋਲੇ ਨਾਲ ਟਕਰਾ ਕੇ ਬਾਗ ਵਿੱਚੋਂ ਇੱਕ ਫੁੱਲ ਟੁੱਟ ਗਿਆ ਇਸ ਨੂੰ ਦੇਖ ਗੁਰੂ ਜੀ ਨੂੰ ਬਹੁਤ ਦੁੱਖ ਲੱਗਾ । ਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਮੁੜ ਤੋਂ ਟਹਿਣੀ ਨਾਲ ਜੋੜਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। ਇਹ ਦੇਖ ਛੇਵੇਂ ਪਾਤਸ਼ਾਹ ਜੀ ਨੇ ਫਰਮਾਇਆ ਕਿ ਜਦੋਂ ਚੋਲਾ ਵੱਡਾ ਹੋਵੇ ਤਾਂ ਸੰਭਲਕੇ ਚੱਲਣਾ ਚਾਹੀਦਾ ਹੈ। ਭਾਵ ਜਦੋਂ ਜ਼ਿੰਮੇਵਾਰੀ ਵੱਡੀ ਮਿਲੀ ਹੋਵੇ ਤਾਂ ਸੰਭਲਕੇ ਚੱਲਣਾ ਚਾਹੀਦਾ ਹੈ। ਆਪ ਜੀ ਦੀ ਇਸ ਗੱਲ ‘ਚ ਗਹਿਰੀ ਰਮਝ ਸੀ ਜਿਸ ਨੂੰ ਗੁਰੂ ਹਰਿਰਾਇ ਸਾਹਿਬ ਜੀ ਨੇ ਉਮਰ ਭਰ ਯਾਦ ਰੱਖਿਆ।

 ਸਤਿਗੁਰੂ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਪੁਰੀ ਪਿਆਨਾ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾਗੱਦੀ ਸੌਂਪ ਦਿੱਤੀ।  ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਇੰਨਾ ਕੋਮਲ ਸੀ ਕਿ ਉਹ ਫਰੀਦ ਜੀ ਦਾ ਇਹ ਸਲੋਕ ਬੜੇ ਪਿਆਰ ਨਾਲ ਓਚਾਰਿਆ ਕਰਦੇ ਸੀ।

- Advertisement -

ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚੰਗਾਵਾਂ॥

ਜੋ ਤਉ ਪਿਰੀਆ ਦੀ ਸਿਕ ਹਿਆਊ ਨ ਠਾਹੇ ਕਹਿ ਦਾ ॥

ਭਾਵ ਕੋਈ ਵੀ ਇਮਾਰਤ ਦੁਆਰਾ ਬਣਾਈ ਜਾ ਸਕਦੀ ਹੈ ਪਰ ਟੁੱਟਿਆ ਦਿਲ ਦੁਆਰਾ ਨਹੀਂ ਜੁੜ ਸਕਦਾ।;ਆਪ ਜੀ ਨੇ ਧਰਮ ਪ੍ਰਚਾਰ ਦੀ ਲਹਿਰ ਜਾਰੀ ਰਖਦਿਆਂ ਕਿਰਤ ਕਰਨਾ ਵੰਡ ਕੇ ਛਕਣਾ , ਸਿਮਰਨ ਤੇ ਸੇਵਾ  ਕਰਨ ਲਈ ਸਿਖਾਂ ਨੂੰ ਉਤਸਾਹਿਤ ਕੀਤਾ ਤੇ ਇਸ ਉਦੇਸ਼ ਦੀ ਪੂਰਤੀ ਲਈ ਪ੍ਰਚਾਰਕਾਂ ਦੀ ਨਿਉਕਤੀ ਕੀਤੀ ਤੇ ਦੂਰ ਦੁਰਾਡੇ ਭੇਜਿਆ। ਗੁਰੂ ਘਰ ਦੇ ਲੰਗਰਖਾਨੇ  ਵਾਸਤੇ  ਵੀ ਆਦੇਸ਼ ਸੀ ਕਿ ਕੋਈ ਭੁਖਾ , ਲੋੜਵੰੜ  ਨੂੰ ਨਿਰਾਸ਼ ਨਾ ਜਾਣ  ਦਿੱਤਾ ਜਾਏ ਚਾਹੇ ਉਹ ਕਿਸੇ ਵੇਲੇ ਜਾਂ ਕੁਵੇਲੇ ਵੀ ਆਏ।

 ਮੁਗਲ ਬਾਦਸ਼ਾਹ  ਔਰੰਗਜ਼ੇਬ ਨੇ ਚਲਾਕੀ ਨਾਲ ਆਪਣੇ ਭਰਾ ਦਾਰਾ ਸਿਕੋਹ ਨੂੰ ਰਸੋਈਏ ਨਾਲ ਮਿਲਕੇ ਸ਼ੇਰ ਦੀ ਮੁਛ ਦਾ ਵਾਲ ਖੁਆ  ਦਿੱਤਾ। ਦਾਰਾ ਇਤਨਾ ਸਖਤ ਬੀਮਾਰ ਹੋ ਗਿਆ ਕੀ ਬਚਣ ਦੀ ਕੋਈ ਆਸ ਨਾ ਰਹੀ। ਸ਼ਾਹਜਹਾਂ ਨੇ ਆਪਣੇ ਪੁਤਰ ਦੀ ਸਲਾਮਤੀ ਵਾਸਤੇ  ਕੋਈ ਫਕੀਰ, ਕੋਈ ਵੈਦ ,ਕੋਈ ਹਕੀਮ ਨਾ ਛਡਿਆ। ਆਖਰੀ ਕਿਸੇ ਹਕੀਮ ਨੇ ਇਕ ਖਾਸ ਦਵਾਈ ਦੀ ਦਸ ਪਾਈ, ਜੋ ਸਿਰਫ ਤੇ ਸਿਰਫ ਗੁਰੂ ਹਰ ਰਾਇ ਸਾਹਿਬ ਦੇ ਦਵਾਖਾਨੇ ਵਿਚ ਸੀ । ਗੁਰੂ ਘਰ ਦੀ ਮਰਯਾਦਾ ਹੈ ਕਿ ਕਿਸੇ ਲੋੜਵੰਦ ਨੂੰ ਖਾਲੀ ਤੋਰਿਆ ਜਾਵੇ। ਸ਼ਾਹਜਹਾਂ ਨੇ ਆਪਣੇ ਵਜ਼ੀਰ ਨੂੰ ਬੇਨਤੀ ਪਤਰ ਨਾਲ ਭੇਜਿਆ। ਗੁਰੂ ਸਾਹਿਬ ਨੇ ਝਟ ਦਵਾਈ ਭੇਜ ਦਿਤੀ ਤੇ ਦਾਰਾ ਕੁਝ ਦਿਨ ਬਾਦ ਨੋ-ਬਰ-ਨੋ ਹੋ ਗਿਆ। 

ਦਾਰਾ ਸਿਕੋਹ ਅਤੇ ਔਰੰਗਜੇਬ ਵਿਚਕਾਰ ਗੱਦੀ ਨੂੰ ਲੈ ਕੇ ਜੰਗ ਹੋਈ। ਇਸ ਜੰਗ ਵਿੱਚ ਦਾਰਾ ਸ਼ਿਕੋਹ ਸ਼ਾਮੂ ਗੜ ਦੇ ਮੈਦਾਨ ਵਿਚੋਂ ਔਰੰਗਜ਼ੇਬ ਤੋਂ ਹਾਰ  ਗਿਆ ਹੈ । ਔਰੰਗਜ਼ੇਬ ਦੀਆਂ ਫੌਜਾਂ ਉਸਦਾ ਪਿਛਾ ਕਰ ਰਹੀਆਂ ਸਨ। ਇਸ ਦੌਰਾਨ ਉਹ ਗੁਰੂ ਹਰਰਾਇ ਸਾਹਿਬ ਨੂੰ ਮਿਲਿਆ ਤੇ ਬੇਨਤੀ ਕੀਤੀ ਕਿ ਅਗਰ ਔਰੰਗਜ਼ੇਬ ਦੀਆਂ ਫੌਜਾਂ  ਨੂੰ ਗੋਇੰਦਵਾਲ ਦੇ ਪਤਣ ਤੇ ਰੋਕਿਆ ਜਾ ਸਕੇ ਤਾਂ ਮੇਰਾ ਬਚਾਓ ਹੋ ਸਕਦਾ  ਹੈ । ਗੁਰੂ ਘਰ ਦਾ ਬਿਰਧ ਹੈ ਕਿ ਸ਼ਰਨ ਆਏ ਨੂੰ ਖਾਲਸਾ ਹਮੇਸ਼ਾ ਹੀ ਆਪਦੇ ਕਲਾਵੇ ‘ਚ ਲੇਂਦਾ ਹੈ। ਗੁਰੂ ਸਾਹਿਬ ਜੀ ਨੇ ਦਿਲਾਸਾ ਦਿੱਤਾ ਤੇ ਦਰਿਆ ਤੋਂ ਸਾਰੀਆਂ ਬੇੜੀਆਂ ਹਟਵਾ ਲਈਆਂ , ਤਾਕਿ ਦਾਰਾ  ਨੂੰ ਲਾਹੋਰ ਪਹੁੰਚਣ ਦਾ ਵਕਤ ਮਿਲ ਜਾਏ। ਓਹ ਲਾਹੋਰ ਪਹੁੰਚ ਵੀ ਗਿਆ ਪਰ ਕਿਸੀ ਗਦਾਰ ਦੇ ਕਾਰਨ ਔਰੰਗਜ਼ੇਬ ਦੇ ਹਥੋਂ ਪਕੜਿਆ ਗਿਆ।  ਦਾਰਾ ਤੇ ਉਸਦੇ ਸਾਥੀਆਂ ਨੂੰ ਬੁਰੀ ਤਰਹ ਕਤਲ ਕਰ ਦਿੱਤਾ ਗਿਆ। ਜਿਨ੍ਹਾ ਭਰਾਵਾਂ ਦੀ ਮਦਤ ਨਾਲ ਦਾਰਾ  ਨੂੰ ਹਰਾਇਆ ਸੀ ਉਨ੍ਹਾ ਨੂੰ ਵੀ ਕਤਲ ਕਰਵਾਕੇ ਖੁਦ ਤਖਤੇ -ਤਾਓਸ ਦਾ ਮਾਲਕ ਬਣ ਬੈਠਾ।

- Advertisement -

ਜਿਨ੍ਹਾ  ਜਿਨ੍ਹਾ  ਨੇ ਦਾਰਾ ਸ਼ਿਕੋਹ ਦੀ ਮਦਤ ਕੀਤੀ ਸੀ ਹੁਣ ਉਨ੍ਹਾ  ਦੀ ਵਾਰੀ ਆਈ। ਔਰੰਗਜੇਬ ਨੇ ਗੁਰੂ ਹਰ ਰਾਇ ਸਾਹਿਬ ਨੂੰ ਦਿੱਲੀ ਪਹੁੰਚਣ ਦਾ ਪਰਵਾਨਾ ਭੇਜ ਦਿੱਤਾ ਗਿਆ। ਗੁਰੂ ਸਾਹਿਬ ਖੁਦ ਤਾਂ ਨਹੀਂ ਗਏ ਕਿਓਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ ਕੀ ਮਲੇਛਾ ਦੇ ਮਥੇ ਨਹੀ ਲਗਣਾ। ਆਪਣੇ ਵਡੇ ਪੁਤਰ ਰਾਮ ਰਾਇ ਨੂੰ ਭੇਜ ਦਿੱਤਾ ,ਹਿਦਾਇਤਾ ਦੇ ਨਾਲ ,” ਸਚ ਤੋਂ ਮੂੰਹ ਨਹੀ ਮੋੜਨਾ. ਕਿਸੇ ਤੋ ਡਰਨਾ ਨਹੀਂ ,ਤੇ ਹਰ ਸਵਾਲ ਦਾ ਸਹੀ  ਸਹੀ  ਉੱਤਰ ਦੇਣਾ’।ਰਾਮਰਾਏ  ਦਾ  ਔਰੰਗਜ਼ੇਬ ਤੇ ਬਹੁਤ ਚੰਗਾ ਪ੍ਰਭਾਵ ਪਿਆ। ਓਸਨੇ ਹਰ ਪ੍ਰਸ਼ਨ ਦਾ ਉਤਰ ਬੜੇ ਸੁਚਜੇ ਢੰਗ ਨਾਲ ਦਿੱਤਾ। ਇਕ ਦਿਨ ਵਾਰਤਾ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਵਾਕ ਨੂੰ ਪਲਟਾ ਦਿੱਤਾ। ਜਦ ਇਹ ਘਟਨਾ ਕੀਰਤਪੁਰ ਸਾਹਿਬ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਦੇ ਨਾ ਮਥੇ ਲਗਣ ਦੀ ਹਿਦਾਅਤ ਲਿਖ ਕੇ ਚਿਠੀ ਰਾਹੀਂ ਭੇਜ ਦਿਤੀ ਤੇ ਸੰਗਤ ਨੂੰ ਹਿਦਾਇਤ ਕਰ ਦਿੱਤੀ। ਰਾਮ ਰਾਇ ਨੇ ਗੁਰੂ ਨਾਨਕ ਪਾਤਸ਼ਾਹ ਦੇ ਬਚਨ

ਮਿਟੀ ਮੁਸਲਮਾਨ ਕੀ ਪੇੜ੍ਹੇ ਪਈ ਕੁਮਿਆਰ।।

ਘੜਿ ਭਾਂਡੇ ਇਟਾਂ ਕੀਆ ਜਲਦੀ ਕਰੇ ਪੁਕਾਰ ।।

ਦੀ ਜਗ੍ਹਾ 

ਮਿਟੀ ਮੁਸਲਮਾਨ  ਨੂੰ ਮਿਟੀ ਬੇਈਮਾਨ ਕੀ ਕਰ ਦਿੱਤਾ 

ਇਸ ਤਰ੍ਹਾਂ ਗੁਰੂ ਹਰਿਰਾਇ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਸਿਧਾਂਤ ਨੂੰ ਜਿਆਦਾ ਅਹਿਮੀਅਤ ਦਿੱਤੀ ਅਤੇ ਸਦਾ ਲਈ ਸਿੱਖ ਨੂੰ ਤਾਕੀਦ ਕਰ ਦਿੱਤੀ ਕਿ ਗੁਰੂ ਸਿਧਾਂਤ ਸਿੱਖੀ ਫਲਸਫਾ, ਹਮੇਸ਼ਾ ਸਿੱਖ ਲਈ ਬੇਹੱਦ ਜਰੂਰੀ ਹੋਣਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਚ ਖੰਡ ਦੀ ਵਾਪਸੀ ਦਾ ਸਮਾ ਜਾਣ ਕੇ  ਆਪਣੇ ਛੋਟੇ ਸਾਹਿਬਜਾਦੇ ਜੋ ਅਜੇ ਮਸਾ 5 ਵਰਿਆਂ ਦੇ ਸੀ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ  ਨੂੰ ਗੁਰਤਾਗੱਦੀ ਸੌਂਪ ਦਿੱਤੀ। ਇਸ ਵਿਸ਼ੇਸ਼ ਮੌਕੇ ‘ਤੇ ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੁ ਹਰਿ ਰਾਇ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਲੱਖ ਲੱਖ ਵਧਾਈਆਂ।

Share this Article
Leave a comment