ਚੰਡੀਗੜ੍ਹ: ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਦਮ ਵਿਭੂਸ਼ਣ ਅਵਾਰਡ ਵਾਪਸ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕਿਸਾਨ ਸਾਨੂੰ ਰੋਟੀ ਦਿੰਦਾ ਹੈ ਸਰਕਾਰਾਂ ਉਹਨਾਂ ‘ਤੇ ਤਸ਼ੱਦਦ ਢਾਹ ਰਹੀਆਂ ਹਨ। ਇਸ ਦੇਖ ਕੇ ਮਨ ਬਹੁਤ ਦੁਖੀ ਹੋਈਆ। ਇਸ ਲਈ ਮੈਂ ਇਹ ਖਿਤਾਬ ਵਾਪਸ ਕੀਤਾ ਹੈ। ਜਦੋਂ ਕਿਸਾਨ ਹੀ ਖੁਸ਼ੀ ਨਹੀਂ ਤਾਂ ਇਸ ਖਿਤਾਬ ਨੂੰ ਰੱਖਣ ਦਾ ਕੀ ਫਾਇਦਾ।
ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸੀ ਤਜ਼ੁਰਬੇ ਤੋਂ ਜਾਣਕਾਰੀ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਅਲਰਟ ਕੀਤਾ ਹੈ ਕਿ ਇਸ ਅੰਦੋਲਨ ਨੂੰ ਲੰਬਾ ਨਾ ਖਿੱਚਿਆ ਜਾਵੇ। ਜੇਕਰ ਇਹ ਅੰਦੋਲਨ ਲੰਬਾ ਜਾਂਦਾ ਹੈ ਤਾਂ ਸਰਕਾਰ ਦੇ ਲਈ ਖਤਰਾ ਬਣ ਸਕਦਾ ਹੈ। ਇਸ ਨਾਲ ਮਾਹੌਲ ਵੀ ਵਿਗੜ ਸਕਦਾ ਹੈ।
ਇਸ ਦੇ ਨਾਲ ਹੀ ਬਾਦਲ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਇਹ ਸੋਚ ਕੇ ਇਸ ਨੂੰ ਲੰਬਾ ਲੈ ਕੇ ਜਾ ਰਹੀ ਹੈ ਕਿ ਕਿਸਾਨ ਇੱਕ ਨਾਂ ਇੱਕ ਦਿਨ ਇਸ ਧਰਨੇ ਤੋਂ ਪੈਰ ਪਿੱਛੇ ਖਿੱਚ ਲੈਣਗੇ, ਪਰ ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਖਿਲਾਫ਼ ਬਹੁਤ ਦਿਖਾਈ ਦੇ ਰਿਹਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਜਿੰਨੀ ਜਲਦੀ ਹੋ ਸਕਦੇ, ਕਿਸਾਨਾਂ ਦਾ ਹੱਲ ਕੱਢਿਆ ਜਾਵੇ।