ਲੁਧਿਆਣਾ: ਜ਼ਿਲ੍ਹੇ ਦੇ ਜਮਾਲਪੁਰ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਬੱਚਿਆਂ ਦੇ ਮਾਪੇ ਇਕੱਠੇ ਹੋ ਕੇ ਸਕੂਲ ਪੁੱਜੇ। ਵਿਦਿਆਰਥੀਆਂ ਦੇ ਮਾਪਿਆ ਦਾ ਦੋਸ਼ ਹੈ ਕਿ ਸਕੂਲ਼ ਅਧਿਆਪਕ ਬੱਚਿਆਂ ਨਾਲ ਬਗੈਰ ਕਿਸੇ ਵਜ੍ਹਾ ਬੁਰੀ ਤਰੀਕੇ ਨਾਲ ਕੁੱਟਮਾਰ ਕਰਦੀ ਹੈ।
ਮਾਪਿਆਂ ਨੇ ਪੁਲਿਸ ਕਲੋਨੀ ਨੇੜ੍ਹੇ ਚੰਡੀਗੜ੍ਹ ਰੋਡ ’ਤੇ ਜਾਮ ਲਾ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਮੈਡਮ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦੇ ਕੇ ਮਾਪਿਆਂ ਨੂੰ ਸ਼ਾਂਤ ਕਰਵਾਇਆ।
ਦੂਜੇ ਪਾਸੇ ਮੈਡਮ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਵਾਤਾਵਰਨ ਬਾਰੇ ਪੜ੍ਹਾ ਰਹੀ ਸੀ। ਪੜ੍ਹਾਉਂਦੇ ਹੋਏ ਇੱਕ ਸ਼ਬਦ ਆਇਆ ਤੇ ਬੱਚੇ ਉਸ ਨੂੰ ਇਤਰਾਜ਼ਯੋਗ ਢੰਗ ਨਾਲ ਬੋਲਣ ਲੱਗੇ। ਜਿਸ ਕਾਰਨ ਉਸ ਨੇ ਬੱਚੇ ਨੂੰ ਕੁੱਟਿਆ।
ਵਿਦਿਆਰਥੀ ਆਯੂਸ਼ ਨੇ ਦੱਸਿਆ ਕਿ ਅਸੀਂ ਵੀਰਵਾਰ ਨੂੰ ਕਿਤਾਬ ਤੋਂ ਪੜ੍ਹ ਰਹੇ ਸੀ। 2 ਬੱਚੇ ਸ਼ਰਾਰਤਾਂ ਕਰ ਰਹੇ ਸਨ। ਮੈਡਮ ਕਮਲਜੀਤ ਕੌਰ ਨੇ ਆ ਕੇ ਸਾਰੇ ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਕਲਾਸ ਵਿੱਚ ਭੱਦੀ ਭਾਸ਼ਾ ਵਰਤੀ। ਉਸਨੇ ਦੱਸਿਆ ਕਿ ਹਰ ਵੀਰਵਾਰ ਨੂੰ ਮੈਡਮ ਦੇ ਅੰਦਰ ਮਾਤਾ ਆਉਂਦੀ। ਸਾਡਾ ਕਸੂਰ ਨਹੀਂ ਸੀ, ਫਿਰ ਵੀ ਉਨ੍ਹਾਂ ਨੇ ਬਹੁਤ ਕੁੱਟਿਆ। ਇੱਕ ਬੱਚੇ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਕਿਉਂ ਉਸ ਦਾ ਸਰੀਰ ਦੁਖਦਾ ਰਿਹਾ।
- Advertisement -
ਉੱਥੇ ਹੀ ਦੂਜੇ ਪਾਸੇ ਅਧਿਆਪਕਾ ਕਮਲਜੀਤ ਕੌਰ ਨੇ ਕਿਹਾ ਕਿ ਜੇਕਰ ਮੈਂ ਉਨ੍ਹਾਂ ਨੂੰ ਕੁੱਟਿਆ ਹੈ ਤਾਂ ਇਹ ਉਨ੍ਹਾਂ ਨੂੰ ਸਹੀ ਰਸਤੇ ‘ਤੇ ਲਿਜਾਣ ਦੇ ਉਦੇਸ਼ ਨਾਲ ਸੀ। ਬੱਚੇ ਦੋਸ਼ ਲਗਾ ਰਹੇ ਹਨ ਕਿ ਮੇਰੇ ਅੰਦਰ ਮਾਤਾ ਆਉਂਦੀ ਹੈ। ਜੇ ਵੀਰਵਾਰ ਨੂੰ ਮੇਰੇ ‘ਚ ਮਾਤਾ ਆਉਂਦੀ ਹੁੰਦੀ ਤਾਂ ਮੈਂ ਸਕੂਲ ਕਿਉਂ ਆਉਂਦੀ?
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।