ਬੱਚੇ ਦੇ ਖਾਣਾ ਖਾਣ ਸਮੇਂ ਮਾਤਾ-ਪਿਤਾ ਇਨ੍ਹਾਂ ਗੱਲਾਂ ਦਾ ਰੱਖਣ ਵਿਸ਼ੇਸ਼ ਧਿਆਨ, ਨਹੀਂ ਤਾਂ ਹੋ ਸਕਦਾ ਨੁਕਸਾਨ

TeamGlobalPunjab
3 Min Read

ਨਿਊਜ਼ ਡੈਸਕ : ਮੌਜੂਦਾ ਸਮੇਂ ‘ਚ ਬੱਚਿਆਂ ਦੇ ਮੁੱਢਲੇ ਵਿਕਾਸ ‘ਚ ਬਹੁਤ ਗਿਰਾਵਟ ਦੇਖੀ ਜਾ ਰਹੀ ਹੈ। ਜਿਸ ਦੇ ਕਈ ਕਾਰਨ ਹਨ। ਪਰ ਇਸ ਦਾ ਇੱਕ ਵੱਡਾ ਕਾਰਨ ਖਾਣਾ ਖਾਣ ਸਮੇਂ ਮੋਬਾਈਲ ਫੋਨ ਦੀ ਵਰਤੋਂ ਵੀ ਹੈ। ਆਮ ਤੌਰ ‘ਤੇ ਜਦੋਂ ਬੱਚੇ ਖਾਣਾ ਨਹੀਂ ਖਾਂਦੇ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ ਬੱਚਿਆਂ ਦਾ ਧਿਆਨ ਭਟਕਾਉਣ ਲਈ ਮੋਬਾਈਲ ਫੋਨ ਦਾ ਲਾਲਚ ਦਿੱਤਾ ਜਾਂਦਾ ਹੈ ਤਾਂ ਜੋ ਬੱਚੇ ਆਰਾਮ ਨਾਲ ਖਾਣਾ ਖਾ ਲੈਣ।

Image result for child play mobile game during food

ਇਸ ‘ਤੇ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਖਾਣਾ ਖਾਣ ਸਮੇਂ ਮੋਬਾਈਲ ਫੋਨ ‘ਤੇ ਵੀਡੀਓ ਗੇਮਜ਼ ਖੇਡਣਾ ਬੱਚੇ ਦੀ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਡਾ ਬੱਚਾ ਵੀ ਖਾਣਾ ਖਾਣ ਸਮੇਂ ਮੋਬਾਈਲ ਨਾਲ ਖੇਡਦਾ ਹੈ ਤਾਂ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ

Image result for children playing mobile games during diet

- Advertisement -

ਜੇਕਰ ਮਾਤਾ-ਪਿਤਾ ਸੋਚਦੇ ਹਨ ਕਿ ਇਸ ਤਰ੍ਹਾਂ ਨਾਲ ਉਨ੍ਹਾਂ ਦਾ ਬੱਚਾ ਜ਼ਿਆਦਾ ਖਾਣਾ ਖਾਵੇਗਾ ਤਾਂ ਇਹ ਉਨ੍ਹਾਂ ਦੀ ਇੱਕ ਵੱਡੀ ਭੁੱਲ ਹੋ ਸਕਦੀ ਹੈ। ਅਸਲ ‘ਚ ਖਾਣਾ ਖਾਣ ਵੇਲੇ ਮੋਬਾਈਲ ਫੋਨ ‘ਤੇ ਵੀਡੀਓ ਗੇਮਜ਼ ਖੇਡਣ ਨਾਲ ਬੱਚੇ ਦੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਸਥਿਤੀ ‘ਚ ਬੱਚਾ ਆਪਣਾ ਪੂਰਾ ਧਿਆਨ ਆਪਣੇ ਖਾਣੇ ‘ਤੇ ਨਹੀਂ ਲਗਾ ਪਾਉਂਦਾ ਤੇ ਜਿਸ ਨਾਲ ਬੱਚੇ ਦੀ ਖਾਣ ਦੀ ਯੋਗਤਾ ਪ੍ਰਭਾਵਿਤ ਹੁੰਦੀ ਹੈ

Image result for children playing mobile games during diet

ਖੋਜ ਕੀ ਕਹਿੰਦੀ ਹੈ?

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੰਪਿਊਟਰ ਗੇਮਜ਼ ਖੇਡਣ ਤੋਂ ਇਲਾਵਾ ਟੀਵੀ ਦੇਖਣਾ, ਚੈਟਿੰਗ ਕਰਨਾ ਤੇ ਈਮੇਲ ਦਾ ਜਵਾਬ ਭੇਜਦੇ ਹੋਏ ਵਿਅਕਤੀ ਆਮ ਨਾਲੋਂ ਘੱਟ ਭੋਜਨ ਕਰਦਾ ਹੈ ਤੇ ਆਪਣਾ ਧਿਆਨ ਖਾਣਾ ਖਾਣ ਦੀ ਬਜਾਇ ਮੋਬਾਈਲ ਫੋਨ ਜਾਂ ਹੋਰ ਇਲੈਕਟ੍ਰੋਨਿਕ ਉਪਕਰਣਾਂ ‘ਤੇ ਜ਼ਿਆਦਾ ਕੇਂਦ੍ਰਿਤ ਕਰਦਾ ਹੈ। ਇਸ ਸਥਿਤੀ ‘ਚ ਵਿਅਕਤੀ ਪੂਰੀ ਤਰ੍ਹਾਂ ਭੋਜਨ ਨਹੀਂ ਕਰ ਪਾਉਂਦਾ।

Image result for children playing mobile games during diet

- Advertisement -

ਹੋਰ ਵੀ ਕਈ ਅਧਿਐਨਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਖਾਣਾ ਖਾਣ ਸਮੇਂ ਬੱਚਿਆਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ ਮੋਟਾਪਾ ਅਤੇ ਵਿਵਹਾਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਮੋਬਾਈਲ ਫੋਨ ਦੀ ਬਹੁਤ ਜ਼ਿਆਦਾ ਵਰਤੋਂ ਬੱਚਿਆਂ ‘ਚ ਇਕਾਗਰਤਾ ਅਤੇ ਵਿਕਾਸ ਨੂੰ ਘੱਟ ਕਰਦੀ ਹੈਜਿਸ ਨਾਲ ਬੱਚਿਆਂ ਵਿਚ ਹਾਈਪਰਐਕਟਿਵ ਵਿਵਹਾਰ ਅਤੇ ਡਿਪਰੈਸ਼ਨ ਦੇ ਲੱਛਣ ਪਾਏ ਜਾਂਦੇ ਹਨ।

ਬਿਲਕੁਲ ਇਸੀ ਤਰ੍ਹਾਂ ਜਦੋਂ ਬੱਚੇ ਖਾਣਾ ਖਾਣ ਸਮੇਂ ਵੀਡੀਓ ਗੇਮਜ਼ ‘ਚ ਰੁੱਝ ਜਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਦੀ ਖਾਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਅਜਿਹਾ ਬੱਚੇ ਦੀ ਸਿਹਤ ਤੇ ਵਿਕਾਸ ਲਈ ਖਤਰਨਾਕ ਹੋ ਸਕਦਾ ਹੈ।

Image result for child playing mobile games with food

ਇਸ ਲਈ ਇਹ ਗੱਲ ਸਪੱਸ਼ਟ ਹੈ ਕਿ ਸਿਹਤਮੰਦ ਰਹਿਣ ਲਈ ਬੱਚਿਆਂ ਨੂੰ ਖਾਣਾ ਖਾਣ ਸਮੇਂ ਵੀਡੀਓ ਗੇਮਜ਼ ਜਾਂ ਹੋਰ ਗੇਮਾਂ ਖੇਡਣ ਤੋਂ ਦੂਰ ਰਹਿਣਾ ਚਾਹੀਦਾ ਹੈ। ਮਾਤਾ-ਪਿਤਾ ਨੂੰ ਵੀ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬੱਚਾ ਖਾਣਾ ਖਾਣ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰੇ। ਕਿਉਂਕਿ ਜੇਕਰ ਬੱਚਾ ਸਹੀ ਢੰਗ ਨਾਲ ਭੋਜਨ ਕਰਦਾ ਹੈ ਤਾਂ ਉਸ ਦਾ ਸਰੀਰਕ ਤੇ ਮਾਨਸਿਕ ਵਿਕਾਸ ਸਹੀ ਢੰਗ ਨਾਲ ਹੁੰਦਾ ਹੈ ਤੇ ਉਹ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment