ਸੁਖਬੀਰ ਅਤੇ ਹਰਸਿਮਰਤ ਬਾਦਲ ਨੂੰ ਆਹ ਕੀ ਕਹਿ ਗਏ ਪਰਮਜੀਤ ਸਿੰਘ ਸਰਨਾ!  

TeamGlobalPunjab
4 Min Read

ਇੱਕ ਪਾਸੇ ਤਾਂ ਪੂਰੇ ਪੰਜਾਬ ‘ਚ ਸਿੱਖ ਪੰਥ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਦੂਜੇ ਪਾਸੇ ਰਾਨੀਤਿਕ ਪਾਰਟੀਆਂ ਵੱਲੋਂ ਇੱਕ ਦੂਜੇ ‘ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਜੇਕਰ ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਨਨਕਾਣਾ ਸਾਹਿਬ (ਪਾਕਿਸਤਾਨ) ਜਾ ਰਹੇ ਨਗਰ ਕੀਰਤਨ ਦੌਰਾਨ ਵਾਹਗਾ ਬਾਰਡਰ ‘ਤੇ ਹੀ ਰੋਕ ਲਿਆ ਗਿਆ ਸੀ। ਇਸ ਸਬੰਧ ‘ਚ ਪਰਮਜੀਤ ਸਿੰਘ ਸਰਨਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਇੱਕ ਅਪੀਲ ਲਗਾਈ ਗਈ। ਜਿਸ ‘ਤੇ ਮਾਣਯੋਗ ਹਾਈਕੋਰਟ ਵੱਲੋਂ ਪਰਮਜੀਤ ਸਿੰਘ ਸਰਨਾ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਨਗਰ ਕੀਰਤਨ ਦੌਰਾਨ ਪਾਕਿਸਤਾਨ ਜਾਣ ਲਈ ਰੋਕਿਆ ਗਿਆ ਹੈ, ਇਸ ਦੇ ਮੁਖ ਦੋਸ਼ੀ ਬਾਦਲ ਪਰਿਵਾਰ ਤੇ ਉਨ੍ਹਾਂ ਦੇ ਸਾਥੀ ਹਨ।

ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਾਦਲ ਪਰਿਵਾਰ ਵੱਲੋਂ ਉਨ੍ਹਾਂ ਵਿਰੁੱਧ 2008 ‘ਚ ਇੱਕ ਕੇਸ ਦਰਜ ਕਰਵਾਇਆ ਗਿਆ। ਜਿਸ ‘ਤੇ ਬਾਦਲ ਪਰਿਵਾਰ ਦਾ ਕਹਿਣਾ ਸੀ ਕਿ  ਉਨ੍ਹਾਂ ਵੱਲੋਂ ਗੁਰਦੁਆਰਾ ਬਾਲਾ ਸਾਹਿਬ ਦਾ ਸਟਾਲ ਵੇਚਿਆ ਗਿਆ ਹੈ ਜਿਸ ਦੀ ਬਾਅਦ ‘ਚ ਕੋਈ ਸੁਣਵਾਈ ਨਹੀਂ ਹੋਈ। ਸਰਨਾ ਅਨੁਸਾਰ ਉਸ ਤੋਂ ਬਾਅਦ 2012 ‘ਚ ਬਾਦਲ ਪਰਿਵਾਰ ਵੱਲੋਂ ਉਨ੍ਹਾਂ ਵਿਰੁੱਧ ਫਿਰ ਇੱਕ ਕੇਸ ਦਰਜ ਕਰਵਾਇਆ ਗਿਆ। ਇਸ ਕੇਸ ਦੇ ਬਾਬਤ ਦੋ ਤਿੰਨ ਸਾਲ ਪਹਿਲਾਂ EOW ਵੱਲੋਂ ਉਨ੍ਹਾਂ ਤੋਂ ਪੁੱਛਗਿਛ ਵੀ ਕੀਤੀ ਗਈ ਸੀ। ਸਰਨਾ ਅਨੁਸਾਰ, “ਪੁੱਛ-ਗਿੱਛ ਦੌਰਾਨ ਡੀਸੀਪੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਨੁਕਸਾਨ ਕੀਤਾ ਗਿਆ ਹੈ ਜਿਸ ਕਾਰਨ ਡੀਡੀਏ ਵੱਲੋਂ ਤੁਹਾਡੇ ‘ਤੇ 1 ਕਰੋੜ 40 ਲੱਖ ਰੁਪਏ ਜ਼ੁਰਮਾਨਾ ਲਗਾਇਆ ਗਿਆ ਹੈ। ਜਿਸ ਦੀ ਸਫਾਈ ਦਿੰਦਿਆਂ ਮੈਂ ਕਿਹਾ ਕਿ ਬਾਦਲ ਦਲ ਵੱਲੋਂ ਡੀਡੀਏ ਦੇ ਦਫਤਰ ਮੇਰੇ ਵਿਰੁੱਧ ਲਗਭਗ 200 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਜਿਸ ‘ਤੇ ਕਾਰਵਾਈ ਕਰਦਿਆਂ ਡੀਡੀਏ ਦਫਤਰ ਵੱਲੋਂ ਬਾਦਲ ਦਲ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਰੱਦ ਕਰ ਦਿੱਤਾ ਗਿਆ ਸੀ।“

ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ, “ਬਾਦਲ ਦਲ ਵੱਲੋਂ ਉਨ੍ਹਾਂ ‘ਤੇ ਲਗਾਏ ਸਾਰੇ ਇਲਜ਼ਾਮ ਬੇਬੁਨਿਆਦ ਸਨ। ਬਾਦਲ ਦਲ ਵੱਲੋਂ ਤਾਂ ਇਥੋਂ ਤੱਕ ਕਿਹਾ ਗਿਆ ਕਿ ਸਾਡੇ ਵੱਲੋਂ ਜਿਹੜੀ ਟਰੱਸਟ ਬਣਾਈ ਗਈ ਹੈ, ਅਸੀਂ ਉਸ ਟਰੱਸਟ ਵਿਚੋਂ ਪੈਸੇ ਖਾਦੇ ਹਨ।“ ਸਰਨਾ ਨੇ ਕਿਹਾ ਕਿ, “ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਤੇ ਬਾਦਲ ਦਲ ਦੇ ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਇਹ ਟਰੱਸਟ ਗੈਰ-ਕਾਨੂੰਨੀ ਹੈ। ਜਿਸਦੇ ਦੇ ਵਿਰੁੱਧ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਗਏ। ਅਸੀਂ ਲਗਭਗ 3 ਸਾਲ ਇਹ ਕੇਸ ਲੜਿਆ। ਅੰਤ ਵਿੱਚ ਮਾਨਯੋਗ ਹਾਈਕੋਰਟ ਨੇ ਹੁਕਮ ਦਿੱਤਾ ਕਿ ਸਾਡੇ ਵੱਲੋਂ ਬਣਾਈ ਗਈ ਟਰੱਸਟ ਗੈਰ-ਕਾਨੂੰਨੀ ਨਹੀਂ ਹੈ। ਇਨ੍ਹਾਂ ਬੇਈਮਾਨਾਂ, ਠੱਗਾਂ ਵੱਲੋਂ ਵਾਹਗਾ ਬਾਰਡਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੱਸ ਤੋਂ ਉਤਾਰ ਕੇ ਬਿਨ੍ਹਾ ਪਾਲਕੀ ਤੋਂ ਸਿਰ ‘ਤੇ ਰੱਖ ਕੇ ਪਾਕਿਸਤਾਨ ਭੇਜਿਆ ਗਿਆ ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਿਰਾਦਰੀ ਹੋਈ ਹੈ।“ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ, ਹਰਸਿਮ੍ਰਤ ਕੋਰ ਬਾਦਲ, ਮਨਜੀਤ ਸਿੰਘ, ਚੰਡੋਕ ਤੇ ਉਨ੍ਹਾਂ ਸਾਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਕਾਂਡ ਦਾ ਮੁਖ ਦੋਸ਼ੀ ਦੱਸਿਆ ਤੇ ਕਿਹਾ ਕੀ ਅਸੀਂ ਇਨ੍ਹਾਂ ਸਭ ਨੂੰ ਸਜ਼ਾ ਦਵਾਉਣ ਲਈ ਹਰ ਸਾਲ ਅਕਾਲ ਤਖਤ ਸਾਹਿਬ ਜਾਵਾਂਗੇ।

ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਸ ਸਭ ਦਾ ਮੁਖ ਦੋਸ਼ੀ ਸੁਖਬੀਰ ਸਿੰਘ ਤੇ ਕੁਲਦੀਪ ਸਿੰਘ ਭੋਗਲ ਹਨ ਜੋ ਸਭ ਤੋਂ ਵੱਡੇ ਚੋਰ ਤੇ ਡਕੈਤ ਹਨ। ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਸੀਂ 1 ਕਰੋੜ 40 ਲੱਖ ਰੁਪਏ ‘ਚ ਗੁਰੂ ਘਰ ਲਈ 10 ਏਕੜ ਜ਼ਮੀਨ ਦੀ ਬਹਾਲੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਦੇ ਗੋਲਕ ‘ਚੋਂ ਇਹ ਰਕਮ ਦਿੱਤੀ ਹੈ। ਇਸ ਰਕਮ ਦੀ ਵਰਤੋਂ ਗੁਰੂ ਘਰ ਦੇ ਵਿਸਥਾਰ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਕਾਰਨ ਅੱਜ ਮੈਨੂੰ ਕੋਰਟ ਵੱਲੋਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਜਾਣ ਦੀ ਇਜ਼ਾਜਤ ਦੇ ਦਿੱਤੀ ਹੈ।

- Advertisement -

Share this Article
Leave a comment