ਚੰਡੀਗੜ੍ਹ: ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਥਕ ਅਕਾਲੀ ਲਹਿਰ ਦੀ ਪੰਜਾਬ ਪੱਧਰੀ, (State body) ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੀਆਂ ਆਪ ਹੁਦਰੀਆਂ ਅਤੇ ਸਿੱਖ ਸੰਸਥਾਵਾਂ ਦਾ ਵਪਾਰੀਕਰਨ ਕਰਕੇ ਮਚਾਈ ਹੋਈ ਲੁੱਟ ਨੂੰ ਖਤਮ ਕਰਨ ਵਾਸਤੇ , ਮਚਾਈ ਹੋਈ ਲੁੱਟ ਨੂੰ ਖਤਮ ਕਰਕੇ ਪੰਥਕ ਅਕਾਲੀ ਲਹਿਰ ਨਿਰੋਲ ਧਾਰਮਿਕ ਮਿਸ਼ਨ ਦੇ ਤਹਿਤ ਦਿਨ ਰਾਤ ਸਿੱਖ ਸੰਗਤਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਜਿਸ ਦੇ ਫਲਸਰੂਪ ਪੰਥਕ ਅਕਾਲੀ ਲਹਿਰ ਨੂੰ ਬਹੁਤ ਵੱਡਾ ਹੁੰਗਾਰਾ ਦੇਸ਼ਾਂ ਵਿਦੇਸ਼ਾਂ ਤੋਂ ਮਿਲ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਬਾਦਲ ਪਰਿਵਾਰ ਦੇ ਕੁਨਬੇ ਕੋਲੋਂ ਇੰਨਾ ਦੇ ਅਖੌਤੀ ਗੁਰਮਿਤ ਵਿਹੂਣੇ ਲੀਡਰਾਂ ਕੋਲੋਂ ਜਿੰਨਾਂ ਨੇ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ ਜਿਹੜੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਗੁਰਦੁਆਰਿਆਂ ਦੀ ਗੱਡੀਆਂ ਨੂੰ ਗੁਰਦੁਆਰੇ ਦੇ ਸਰਮਾਏ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਹੇ ਨੇ, ਇਹਨਾਂ ਕੋਲੋਂ ਛੁਡਾ ਕੇ ਇਹ ਨਿਰੋਲ ਪੰਥ ਨੂੰ ਸਮਰਪਿਤ ਕੀਤੇ ਜਾਣਗੇ।
ਪੰਥਕ ਅਕਾਲੀ ਲਹਿਰ ਇਸ ਵਕਤ ਪੂਰੇ ਪੰਜਾਬ ਦੇ ਵਿੱਚ ਆਪਣੀ ਗਤੀਵਿਧੀਆਂ ਕਰ ਰਹੇ ਹਨ ਇਸ ਲਈ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਜਿਹੜੇ ਆਗੂ ਕੰਮ ਕਰ ਰਹੇ ਹਨ ਉਹਨਾਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਕਰ ਕੇਂਦਰੀ ਵਰਕਿੰਗ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਚ ਬਲਾਕ ਪੱਧਰੀ ਕਮੇਟੀਆਂ ,ਨੀਤੀਆਂ, ਪ੍ਰੋਗਰਾਮ ਬਣਾਏਗੀ।
ਇਸ ਮੌਕੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਇਹ ਹੈ ਕਿ ਪਰਿਵਾਰਵਾਦ ਨੂੰ ਖਤਮ ਕਰਕੇ ਇਹ ਮਿਸ਼ਨ ਨਿਰੋਲ ਪੰਥਕ ਤੱਥਾਂ ਤੇ ਕਰਨਾ ਹੈ। ਜਿਸ ਦੇ ਲਈ ਪੰਥਕ ਅਕਾਲੀ ਲਹਿਰ ਦੀ ਇਕ ਗੱਲ ਬੜੀ ਸਪੱਸ਼ਟ ਕਰਦੀ ਹੈ ਕਿ ਇਹ ਨਿਰੋਲ ਧਾਰਮਿਕ ਜਥੇਬੰਦੀ ਹੈ ਅਤੇ ਇਸ ਜਥੇਬੰਦੀ ਦੀ ਟਿਕਟ ਤੇ ਲੜਨ ਵਾਲਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਕਦੇ ਵੀ ਰਾਜਸੀ ਚੋਣ ਨਹੀਂ ਲੜ ਸਕਦਾ ਉਸਨੂੰ ਨਿਰੋਲ ਧਾਰਮਿਕ ਹੋ ਕੇ ਸਿੱਖ ਸੰਗਤ ਦੀ ਸੇਵਾ ਕਰਨੀ ਹੋਵੇਗੀ। ਜਿਹੜੇ ਮੈਂਬਰ ਚੁਣੇ ਜਾਣਗੇ ਉਹ ਇਲਾਕੇ ਦੀ ਸਿੱਖ ਇਲਾਕਿਆਂ ਦੀਆਂ ਸਲਾਹਾਂ ਨਾਲ ਚੁਣੇ ਜਾਣਗੇ ਜਿਸ ਲਈ ਅਸੀਂ ਬਹੁਤ ਜਲਦ ਜਿਲ੍ਹਾ ਪੱਧਰੀ ਅਤੇ ਹਲਕਾ ਪੱਧਰੀ ਢਾਂਚਾ ਆਉਦੇ ਕੁਝ ਦਿਨਾਂ ਦੇ ਵਿੱਚ ਐਲਾਨ ਕਰਾਂਗੇ ਅਤੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਹੋਰ ਵਿਉਂਤਬੰਦੀ ਕੀਤੀ ਜਾਵੇਗੀ।
ਭਾਈ ਰਣਜੀਤ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਤੁਸੀਂ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਚੋਂ ਆਪਣੀ ਸਿਆਸਤ ਕਰੋ ਪਰ ਪੰਥਕ ਅਕਾਲੀ ਲਹਿਰ ਇਕ ਸਾਂਝਾ ਮਿਸ਼ਨ ਹੈ ਇਹ ਇਕ ਸਾਂਝੀ ਧਿਰ ਹੈ ਜਿਹੜੀ ਨਿਰੋਲ ਧਰਮ ਦਾ ਪ੍ਰਚਾਰ ਵਿਸਥਾਰ ਕਰਨ ਦਾ ਹੋਕਾ ਦਿੰਦਾ ਹੈ ਤੇ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਸਿੱਖ ਪੰਥਕ ਅਕਾਲੀ ਲਹਿਰ ਦਾ ਸਹਿਯੋਗ ਕਰੋ ।