‘ਗੁਰਦੁਆਰਿਆਂ ‘ਚ ਅਕਾਲੀ ਦਲ ਕਰਦਾ ਰਾਜਨੀਤੀ ਕਾਂਗਰਸ ਨਹੀਂ’`

TeamGlobalPunjab
2 Min Read

ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਵੇਂ ਵੱਡੇ-ਵੱਡੇ ਆਗੂਆਂ ਤੋਂ ਲੈ ਕੇ ਹਰ ਕੋਈ ਧਾਰਮਿਕ ਅਸਥਾਨਾਂ ‘ਤੇ ਨਤਮਸਤਕ ਹੁੰਦੇ ਨਜ਼ਰ ਆਉਂਦੇ ਸੀ, ਉਸੇ ਤਰਾਂ 10 ਮਾਰਚ ਤੋਂ ਪਹਿਲਾਂ ਜਾਨੀ ਕਿ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਇੱਕ ਵਾਰ ਫਿਰ ਲੀਡਰਾਂ ਦੇ ਗੇੜੇ ਧਾਰਮਿਕ ਅਸਥਾਨਾਂ ‘ਤੇ ਵਧਣ ਲੱਗੇ ਹਨ। ਜਿਸ ਤਹਿਤ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।

ਇਸ ਦੌਰਾਨ ਸੁਖਜਿੰਦਰ ਰੰਧਾਵਾ ਕਈ ਸਵਾਲਾਂ ਤੋਂ ਪਾਸਾ ਵੱਟਦੇ ਵੀ ਨਜ਼ਰ ਆਏ, ਪਰ ਨਤੀਜਿਆਂ ਵਿੱਚ ਕਾਂਗਰਸ ਦੀ ਪੁੱਛੀ ਗਈ ਸਥਿਤੀ ‘ਤੇ ਬੋਲਦਿਆਂ ਸੁਖਜਿੰਦਰ ਰੰਧਾਵਾ ਨੇ ਅਕਾਲੀ ਦਲ ਤੇ ਨਿਸ਼ਾਨਾਂ ਲਗਾਉਂਦਿਆਂ ਕਿਹਾ ਕਿ ਗੁਰਦੁਆਰਿਆਂ ‘ਚ ਸ਼੍ਰੋਮਣੀ ਅਕਾਲੀ ਦਲ ਹੀ ਰਾਜਨੀਤੀ ਕਰਦਾ ਹੈ ਕਾਂਗਰਸ ਨਹੀਂ।

ਕੱਲ ਭਾਵੇਂ 10 ਮਾਰਚ ਨੂੰ ਨਤੀਜ਼ੇ ਆ ਜਾਣੇ ਹਨ ਪੰਜਾਬ ਦੀ ਕਮਾਨ ਇਸ ਵਾਰ ਕਿਸ ਹੱਥ ਹੋਵੇਗੀ ਇਹ ਵੀ ਸਾਰਿਆਂ ਸਾਹਮਣੇ ਆ ਜਾਵੇਗਾ, ਪਰ ਆਪਣੀ ਆਪਣੀ ਸੀਟ ਨੂੰ ਬਚਾਉਣ ਅਤੇ ਆਪਣੀ ਮੁਖਤਿਆਰੀ ਨੂੰ ਬਚਾਉਣ ਲਈ ਹਰ ਕੋਈ ਆਪਣੇ ਆਪਣੇ ਤਰੀਕੇ ਆਪਣਾ ਰਿਹਾ ਹੈ। ਜਿਸ ਤਹਿਤ ਲੀਡਰਾਂ ਦੇ ਗੇੜੇ ਵੀ ਧਾਰਮਿਕ ਅਸਥਾਨਾਂ ‘ਤੇ ਵਧਣ ਲੱਗ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment