ਪਿੰਡ ਦੀ ਸਰਪੰਚੀ ਨੇ ਦੋ ਮਹਿਲਾ ਉਮੀਦਵਾਰਾਂ ਨੂੰ ਪਹੁੰਚਾਇਆ ਜੇਲ੍ਹ

Prabhjot Kaur
2 Min Read
ਮਾਨਸਾ: ਜੇ ਸਰਪੰਚੀ ਨਹੀਂ ਤਾਂ ਜੇਲ੍ਹ ਸਹੀ। ਜੀ ਹਾਂ ਗੱਲ ਹੈ ਮਾਨਸਾ ਜਿਲ੍ਹੇ ਦੇ ਬਲਾਕ ਝੁਨੀਰ ਵਿੱਚ ਪੈਂਦੇ ਪਿੰਡ ਜਟਾਣਾ ਖੁਰਦ ਦੀ। ਜਿੱਥੇ ਕਿ ਦੋ ਮਹਿਲਾ ਉਮੀਦਵਾਰਾਂ ਨੂੰ ਪਿੰਡ ਦੀ ਸਰਪੰਚੀ ਤਾਂ ਪ੍ਰਾਪਤ ਨਹੀਂ ਹੋਈ ਪਰ ਇਨ੍ਹਾਂ ਚੋਣਾਂ ਨੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਦਿੱਤਾ।
ਬੀਤੇ ਦਿਨੀ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਸੂਬੇ ਦੇ ਵੱਖ ਵੱਖ ਪਿੰਡਾਂ ਵਿੱਚ ਮਾਹੌਲ ਤਣਾਅ ਪੂਰਨ ਰਿਹਾ। ਇਸੇ ਤਰ੍ਹਾਂ ਮਾਨਸਾ ਜਿਲ੍ਹੇ ਦੇ ਪਿੰਡ ਜਟਾਣਾ ਖੁਰਦ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਕਿ ਸਰਪੰਚ ਬਣਨ ਦੀ ਥਾਂ ਦੋ ਮਹਿਲਾਵਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਗਈਆਂ ਦਰਅਸਲ ਸਰਪੰਚੀ ਦੀ ਚੋਣ ਲੜਨ ਲਈ ਇਸ ਪਿੰਡ ਵਿੱਚ 3 ਉਮਾਦਵਾਰ ਨਾਮਜ਼ਦ ਕੀਤੇ ਗਏ ਸਨ।
ਇਸ ਪਿੰਡ ਵਿੱਚ ਮਹਿਲਾ ਉਮੀਦਵਾਰ ਰਿਜ਼ਰਵ ਹੋਣ ਕਾਰਨ ਤਿੰਨੋ ਉਮੀਦਵਾਰ ਮਹਿਲਾਵਾਂ ਸਨ। ਇਹ ਚੋਣ ਤਿੰਨ ਉਮੀਦਵਾਰਾਂ ਚਰਨਜੀਤ ਕੌਰ ਪਤਨੀ ਜੱਗਾ ਸਿੰਘ, ਰਮਨਦੀਪ ਕੌਰ ਪਤਨੀ ਬੋਗਾ ਸਿੰਘ ਅਤੇ ਬਲਜੀਤ ਕੌਰ ਪਤਨੀ ਅਵਤਾਰ ਸਿੰਘ ਦੇ ਦਰਮਿਆਨ ਲੜੀ ਗਈ ਸੀ। ਇਨ੍ਹਾਂ ਚੋਣਾ ਵਿੱਚ ਮਹਿਲਾ ਉਮੀਦਵਾਰ ਬਲਜੀਤ ਕੋਰ ਪਤਨੀ ਅਵਤਾਰ ਸਿੰਘ ਨੇ 13ਵੋਟਾਂ ਦੇ ਫਾਸਲੇ ਨਾਲ ਜਿੱਤ ਪ੍ਰਾਪਤ ਕੀਤੀ।
ਇਸ ਪਿੰਡ ਵਿੱਚ ਹੰਗਾਮਾ ਉਸ ਸਮੇਂ ਹੋਇਆ ਜਦੋਂ ਵੋਟਾਂ ਦਾ ਨਤੀਜਾ ਘੋਸ਼ਿਤ ਹੋਣ ਮਗਰੋਂ ਹਾਰੀਆਂ ਹੋਈਆਂ ਉਮੀਦਵਾਰਾਂ ਚਰਨਜੀਤ ਕੋਰ ਅਤੇ ਰਮਨਦੀਪ ਕੋਰ ਦੇ ਪੋਲਿੰਗ ਏਜੰਟ ਬਣੇ ਉਨ੍ਹਾਂ ਦੇ ਪਤੀ ਜੱਗਾ ਸਿੰਘ ਅਤੇ ਬੋਗਾ ਸਿੰਘ ਚੋਣ ਸਟਾਫ ਵੱਲੋਂ ਗਿਣਤੀ ਕਰ ਕੇ ਰੱਖੀਆਂ ਹੋਈਆਂ 50ਟਿਕਟਾਂ ਦਾ ਬੰਡਲ ਲੈ ਕੇ ਪੁਲਿਸ ਨੂੰ ਧੱਕਾ ਮਾਰ ਫਰਾਰ ਹੋ ਗਏ।
ਇਸ ਮੌਕੇ ਤੇ ਦੋਵੇਂ ਹਾਰੀਆਂ ਹੋਈਆਂ ਉਮੀਦਵਾਰਾਂ ਚਰਨਜੀਤ ਕੋਰ ਅਤੇ ਰਮਨਦੀਪ ਕੋਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਮਾਨਸਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਹਨਾਂ ਦੇ ਪਤੀਆਂ ਦੇ ਖਿਲਾਫ ਵੀ ਮਾਮਲਾ ਦਰਜ਼ ਕਰ ਲਿਆ ਹੈ।
ਇਸ ਮੌਕੇ ਤੇ ਸੀਨੀਅਰ ਪੁਲਿਸ ਕਪਤਾਨ ਮਨਧੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਮੁਲਜ਼ਮਾਂ ਖਿਲਾਫ ਕੇਸ ਦਰਜ਼ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਖਿਲਾਫ ਧਾਰਾ353,186,120 ਬੀ ਆਈਪੀਸੀ ਅਤੇ 135ਲੋਕ ਪ੍ਰਤੀਨਿਧਤਾ ਐਕਟ 1951 ਤਹਿਤ ਥਾਣਾ ਝੁਨੀਰ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।

Share this Article
Leave a comment