ਪ੍ਰਸਿੱਧ ਅਦਾਕਾਰਾ ਨੇ ਕਰਵਾਇਆ ਪੰਜਵਾਂ ਵਿਆਹ 12 ਦਿਨ ਬਾਅਦ ਟੁੱਟਿਆ

TeamGlobalPunjab
1 Min Read

ਨਿਊਜ਼ ਡੈਸਕ : ਫਿਲਮ ਇਡਸਟਰੀ ਚ ਹਰ ਦਿਨ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਤਾਜਾ ਮਾਮਲਾ ਪ੍ਰਸਿੱਧ ਅਦਾਕਾਰਾ ਪਾਮੇਲਾ ਐਂਡਰਸਨ ਨਾਲ ਸੰਬੰਧਿਤ ਹੈ। ਪਤਾ ਲਗਾ ਹੈ ਕਿ ਆਪਣੇ ਅਦਾਕਾਰਾ ਅਤੇ ਉਸਦੇ ਪਤੀ ਜੌਨ ਪੀਟਰਸਨ ਨੇ ਆਪਣੇ ਵਿਆਹ ਤੋ 12 ਦਿਨ ਬਾਅਦ ਹੀ ਇਕ ਦੂਜੇ ਤੋਂ ਵੱਖ ਰਹਿਣ ਦਾ ਨਿਰਣਾ ਲਿਆ ਹੈ।

ਦੱਸ ਦੇਈਏ ਕਿ ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਨਵ ਵਿਵਾਹਿਤ ਜੋੜੇ ਨੇ ਅਜੇ ਤੱਕ ਆਪਣੇ ਵਿਵਾਹ ਦੇ ਸਰਟੀਫੀਕੇਟ ਬਣਵਾਉਣ ਲਈ ਕਨੂੰਨੀ ਕਾਰਵਾਈ ਵੀ ਮੁਕੰਮਲ ਨਹੀਂ ਕੀਤੀ ਸੀ।

ਦਸਣਯੋਗ ਹੈ ਕਿ ਪਾਮੇਲਾ ਬਿੱਗ ਬੌਸ ਸੀਜ਼ਨ 4 ਦੀ ਵੀ ਪ੍ਰਤੀਯੋਗੀ ਰਹੀ ਹੈ। ਇਨ੍ਹਾਂ ਦੋਹਾਂ ਸਿਤਾਰਿਆਂ ਦਾ ਇਹ ਪੰਜਵਾਂ ਵਿਆਹ ਸੀ ਅਤੇ 30 ਸਾਲ ਪਹਿਲਾਂ ਵੀ ਦੋਵਾਂ ਨੇ ਇਕ ਦੂਜੇ ਨੂੰ ਡੇਟ ਕੀਤਾ ਸੀ।

Share this Article
Leave a comment