ਪਾਕਿਸਤਾਨ ਦੀ ਨਵੀਂ ਚਾਲ, ਗਿਲਗਿਤ-ਬਾਲਟਿਸਤਾਨ ‘ਚ 18 ਅਗਸਤ ਨੂੰ ਚੋਣਾਂ ਦਾ ਕੀਤਾ ਐਲਾਨ

TeamGlobalPunjab
2 Min Read

ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਗਿਲਗਿਤ-ਬਾਲਟਿਸਤਾਨ ‘ਚ ਆਮ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ 18 ਅਗਸਤ ਨੂੰ ਗਿਲਗਿਤ-ਬਾਲਟਿਸਤਾਨ ‘ਚ ਆਮ ਚੋਣਾਂ ਕਰਵਾਏਗਾ। ਸਰਕਾਰ ਨੇ ਪਾਕਿਸਤਾਨ ਸੁਪਰੀਮ ਕੋਰਟ ਦੁਆਰਾ ਖਿੱਤੇ ‘ਚ ਚੋਣਾਂ ਕਰਵਾਉਣ ਦੀ ਇਜਾਜ਼ਤ ਦੇਣ ਤੋਂ ਬਾਅਦ ਇਹ ਐਲਾਨ ਕੀਤਾ ਹੈ। ਹਾਲਾਂਕਿ ਇਸ ਨੂੰ ਲੈ ਕੇ ਭਾਰਤ ਨੇ ਸਖਤ ਵਿਰੋਧ ਜ਼ਾਹਿਰ ਕੀਤਾ ਹੈ।

ਪਾਕਿਸਤਾਨ ਸੁਪਰੀਮ ਕੋਰਟ ਨੇ 30 ਅਪ੍ਰੈਲ ਨੂੰ ਸਰਕਾਰ ਨੂੰ ਖਿੱਤੇ ‘ਚ ਆਮ ਚੋਣਾਂ ਕਰਵਾਉਣ ਦੇ ਲਈ 2018 ਪ੍ਰਸ਼ਾਸਨਿਕ ਆਦੇਸ਼ ‘ਚ ਸੋਧ ਕਰਨ ਦੀ ਆਗਿਆ ਦਿੱਤੀ ਸੀ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਅਨੁਸਾਰ ਰਾਸ਼ਟਰਪਤੀ ਆਰਿਫ ਅਲਵੀ ਨੇ ਸ਼ਨੀਵਾਰ ਨੂੰ 18 ਅਗਸਤ 2020 ਨੂੰ ਗਿਲਗਿਤ-ਬਾਲਟਿਸਤਾਨ (ਜੀ.ਬੀ.) ‘ਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਬਿਆਨ ਅਨੁਸਾਰ ਜੀਬੀ ਚੋਣ ਕਮਿਸ਼ਨ 24 ਹਲਕਿਆਂ ‘ਚ ਚੋਣਾਂ ਕਰਵਾਏਗਾ। ਭਾਰਤ ਨੇ ਪਿਛਲੇ ਮਹੀਨੇ ਨਵੀਂ ਦਿੱਲੀ ‘ਚ ਇਕ ਸੀਨੀਅਰ ਪਾਕਿਸਤਾਨੀ ਡਿਪਲੋਮੈਟ ਨੂੰ ਹੱਦਬੰਦੀ ਜਾਰੀ ਕਰਕੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਖਤ ਵਿਰੋਧ ਦਰਜ ਕੀਤਾ ਸੀ।

ਭਾਰਤ ਨੇ ਪਾਕਿਸਤਾਨ ਨੂੰ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਪੂਰਾ ਕੇਂਦਰੀ ਸ਼ਾਸਤ ਪ੍ਰਦੇਸ਼, ਗਿਲਗਿਤ ਅਤੇ ਬਾਲਟਿਸਤਾਨ ਦੇ ਖੇਤਰਾਂ ਸਮੇਤ, ਦੇਸ਼ ਦੇ ਅਟੁੱਟ ਅੰਗ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਜਾਂ ਇਸ ਦੀ ਨਿਆਂਪਾਲਿਕਾ ਨੂੰ ਗੈਰ ਕਾਨੂੰਨੀ ਅਤੇ ਜਬਰੀ ਕਬਜ਼ੇ ਵਾਲੇ ਖੇਤਰਾਂ ‘ਚ ਦਖਲਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ ਹੈ।

Share this Article
Leave a comment