ਅਟਾਰੀ ਬਾਰਡਰ ‘ਤੇ ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਸੁੱਟੀ ਇਕ ਕਿੱਲੋ ਹੈਰੋਇਨ

Rajneet Kaur
2 Min Read

 ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ‘ਚ ਅਟਾਰੀ ਸਰਹੱਦ ਨੇੜੇ ਪਿੰਡ ਦੇ ਖੇਤਾਂ ‘ਚੋਂ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਖੇਤ ਵਿੱਚ ਇਸ ਖੇਪ ਨੂੰ ਦੇਖ ਕੇ ਕਿਸਾਨ ਨੇ ਸੀਮਾ ਸੁਰੱਖਿਆ ਬਲ (BSF) ਨੂੰ ਸੂਚਨਾ ਦਿੱਤੀ। BSF ਨੇ ਖੇਪ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਪੁਲਿਸ ਨੇ ਇਲਾਕੇ ‘ਚ ਰਹਿੰਦੇ ਪੁਰਾਣੇ ਸਮੱਗਲਰਾਂ ਦੇ ਰਿਕਾਰਡ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਕਤ ਖੇਪ ਕਿਸ ਤਸਕਰ ਕੋਲ ਪਹੁੰਚਣੀ ਸੀ ਤੇ ਇਸ ਨੂੰ ਚੁੱਕਣ ਲਈ ਕੌਣ ਆਉਣ ਵਾਲਾ ਸੀ। ਜਾਣਕਾਰੀ ਅਨੁਸਾਰ ਬੀਐਸਐਫ ਦੀ 22 ਬਟਾਲੀਅਨ ਦੇ ਜਵਾਨ ਲੋਪੋਕੇ ਥਾਣੇ ਅਧੀਨ ਪੈਂਦੀ ਬਾਰਡਰ ਅਬਜ਼ਰਵਿੰਗ ਪੋਸਟ ਕੱਕੜ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕੰਡਿਆਲੀ ਤਾਰ ਤੋਂ ਅੱਠ ਸੌ ਮੀਟਰ ਅੱਗੇ ਇਕ ਕਿੱਲੋ ਹੈਰੋਇਨ ਦੀ ਖੇਪ ਪਈ ਦੇਖੀ। ਇਹ ਖੇਪ ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਰਾਹੀਂ ਸੁੱਟੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment