ਪਾਕਿਸਤਾਨ ਜਾਣ ਲਈ ਸਰਹੱਦ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਅਗਫਾਨ, ਲਗਭਗ 4 ਦੀ ਮੌਤ

TeamGlobalPunjab
2 Min Read

ਨਿਊਜ਼ ਡੈਸਕ: ਤਾਲਿਬਾਨ ਨੂੰ ਲੈ ਕੇ ਅਫ਼ਗਾਨਿਸਤਾਨ ਦੇ ਲੋਕਾਂ ਵਿਸਹ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਹ ਕਿਸੇ ਵੀ ਤਰ੍ਹਾਂ ਦੇਸ਼ ਛੱਡ ਕੇ ਭੱਜਣਾ ਚਾਹੁੰਦੇ ਹਨ ਚਾਹੇ ਇਸ ਲਈ ਉਨ੍ਹਾਂ ਨੂੰ ਆਪਣੀ ਜਾਨ ਹੀ ਕਿਉਂ ਨਾ ਖ਼ਤਰੇ ‘ਚ ਪਾਉਣੀ ਪਵੇ। ਕਾਬੁਲ ਏਅਰਪੋਰਟ ਦੇ ਬੰਦ ਹੋਣ ਤੋਂ ਬਾਅਦ ਹੁਣ ਲੋਕਾਂ ਨੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈਣੀ ਸ਼ੁਰੂ ਕਰ ਦਿੱਤੀ ਹੈ।

ਹਜ਼ਾਰਾਂ ਦੀ ਗਿਣਤੀ ‘ਚ ਭੀੜ ਪਾਕਿਸਤਾਨ-ਅਫਗਾਨਿਸਤਾਨ ਦੀ ਸਰਹੱਦ ‘ਤੇ ਇਕੱਠੀ ਹੋਈ ।ਹੈ ਜਿਸ ਦੇ ਚਲਦੇ ਇੱਥੇ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਅਫਗਾਨਿਸਤਾਨ ਦੇ ਇਕ ਪੱਤਰਕਾਰ ਨੇ ਉਥੋਂ ਦੇ ਹਾਲਾਤਾਂ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਪਾਕਿਸਤਾਨ ਨੇ ਚਮਨ ਬਾਰਡਰ ਕਰਾਸਿੰਗ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਤਾਂ ਉਥੇ ਲੋਕ ਭੱਜਣ ਲੱਗੇ ਤੇ ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਦੀ ਭੀੜ ਪਾਕਿਸਤਾਨ ‘ਚ ਦਾਖਲ ਹੋਣਾ ਚਾਹੁੰਦੀ ਹੈ।

ਪੱਤਰਕਾਰ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਇਹ ਤਸਵੀਰ ਦੇਸ਼ ‘ਤੇ ਆਈ ਮੁਸੀਬਤ ਦੀ ਹੈ। ਪਾਕਿਸਤਾਨ-ਅਫਗਾਨਿਸਤਾਨ ਦੀ ਸਰਹੱਦ ਬੰਦ ਹੈ। ਭੀੜ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਹਜ਼ਾਰਾਂ ਦੀ ਗਿਣਤੀ ‘ਚ ਔਰਤਾਂ ਤੇ ਬੱਚੇ ਸਰਹੱਦ ਦੇ ਨੇੜ੍ਹੇ ਸੋ ਰਹੇ ਹਨ।

- Advertisement -

Share this Article
Leave a comment