ਜਦੋਂ ਚੰਡੀਗੜ੍ਹ ਦੇ ਪ੍ਰਮੁੱਖ ਚੌਰਾਹਿਆਂ ‘ਤੇ ਦਿਖੇ ਕਿਸਾਨੀ ਝੰਡੇ

TeamGlobalPunjab
1 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਕੁਝ ਚੌਕਾਂ ਦਾ ਨਜ਼ਾਰਾ ਅੱਜ ਵੇਖਿਆਂ ਹੀ ਬਣਦਾ ਸੀ ਕਿਉਂਕਿ ਕਿਸਾਨੀ ਝੰਡਿਆਂ ਤੇ ਨਾਅਰਿਆਂ ਦੀ ਆਵਾਜ਼ ਦਾ ਜਲੌਅ ਇਹਨਾਂ ਚੌਕਾਂ ‘ਤੇ ਵੱਖਰਾ ਰੰਗ ਬਿਖੇਰ ਰਿਹਾ ਸੀ । ਮੌਕਾ ਸੀ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਡੁਨੀ ਦੀ ਚੰਡੀਗੜ੍ਹ ਫੇਰੀ ਦਾ । ਚਡੁਨੀ ਚੰਡੀਗਡ਼੍ਹ ਦੇ ਕਿਸਾਨ ਹਮਾਇਤੀ ਨੌਜਵਾਨਾਂ ਨੂੰ ਹੌਸਲਾ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ ।

ਕਿਸਾਨੀ ਅੰਦੋਲਨ ਨੂੰ ਹੁਲਾਰਾ ਦੇਣ ਅਤੇ ਚਡੁਨੀ ਦੇ ਸਵਾਗਤ ਲਈ ਹਰ ਉਮਰ ਵਰਗ ਦੇ ਲੋਕਾਂ ਨੇ ਹੱਥਾਂ ਵਿੱਚ ਕਿਸਾਨੀ ਝੰਡੇ ਫੜ੍ਹਕੇ ਆਪਣਾ ਸਮਰਥਨ ਜ਼ਾਹਿਰ ਕੀਤਾ। ਇਸ ਮੌਕੇ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਤਖਤੀਆਂ ਤੇ ਨਾਅਰੇ ਵੀ ਲਿਖੇ ਹੋਏ ਸਨ। ਲੋਕਾਂ ਨੇ ਕੇਂਦਰ ਸਰਕਾਰ ਤੋਂ ਨਵੇਂ ਖੇਤੀਬਾੜੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ।

 

- Advertisement -

ਇਸ ਮੌਕੇ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਕਿਸਾਨਾਂ ਨੂੰ ਫਸਲਾਂ ‘ਤੇ ਐੱਮਐੱਸਪੀ ਨਹੀਂ ਮਿਲਦਾ ।

 

 

- Advertisement -

ਕੋਰੋਨਾ ਵੈਕਸੀਨੇਸ਼ਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਇਹ ਖੁੱਲ੍ਹ ਹੈ ਕਿ ਉਹ ਆਪਣੇ ਪੱਧਰ ‘ਤੇ ਫ਼ੈਸਲਾ ਕਰਕੇ ਵੈਕਸੀਨੇਸ਼ਨ ਕਰਵਾ ਲੈਣ । ਇਸ ਮਾਮਲੇ ‘ਚ ਕਿਸਾਨ ਜਥੇਬੰਦੀਆਂ ਦੀ ਕੋਈ ਭੂਮਿਕਾ ਨਹੀਂ ਹੋਵੇਗੀ ।

Share this Article
Leave a comment