ਪੈਰਿਸ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰ੍ਹਾਂ ਪਾਕਿਸਤਾਨ ਦੇ ਪੀਐੱਮ ਸ਼ਾਹਬਾਜ਼ ਸ਼ਰੀਫ ਵੀ ਇਸ ਸਮੇਂ ਵਿਦੇਸ਼ੀ ਦੌਰੇ ‘ਤੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ ਫਰਾਂਸ ਦੇ ਦੌਰੇ ‘ਤੇ ਹਨ ਅਤੇ ਇੱਥੇ ਉਹ ਪੈਰਿਸ ‘ਚ ਦੋ ਦਿਨਾਂ ਨਿਊ ਗਲੋਬਲ ਫਾਈਨੈਂਸਿੰਗ ਪੈਕਟ ਸੰਮੇਲਨ ‘ਚ ਹਿੱਸਾ ਲੈਣ ਲਈ ਵੀਰਵਾਰ ਨੂੰ ਪੈਰਿਸ ਪਹੁੰਚੇ। ਹਾਲਾਂਕਿ ਉਨ੍ਹਾਂ ਦੇ ਆਉਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫਤਰ ਵਲੋਂ ਸਵਾਗਤ ਨਾਲ ਜੁੜੀ ਇੱਕ ਵੀਡੀਓ ਪੋਸਟ ਕੀਤੀ ਗਈ, ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ।
ਵੀਡੀਓ ‘ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸੰਮੇਲਨ ‘ਚ ਸ਼ਿਰਕਤ ਕਰਨ ਲਈ ਪੈਲੇਸ ਬ੍ਰੋਗਨਿਆਰਟ ਪਹੁੰਚਦੇ ਹੋਏ ਨਜ਼ਰ ਆ ਰਹੇ ਹਨ। ਪਰ ਜਦੋਂ ਪੀਐਮ ਸ਼ਰੀਫ਼ ਕਾਰ ਤੋਂ ਉੱਤਰੇ ਤਾਂ ਉਸ ਵੇਲੇ ਬਹੁਤ ਤੇਜ਼ ਮੀਂਹ ਪੈ ਰਿਹਾ ਸੀ। ਪ੍ਰਧਾਨ ਮੰਤਰੀ ਲਈ ਇੱਕ ਮਹਿਲਾ ਪ੍ਰੋਟੋਕੋਲ ਅਧਿਕਾਰੀ ਛੱਤਰੀ ਲੈ ਕੇ ਕਾਰ ਦੇ ਬਾਹਰ ਖੜ੍ਹੀ ਸੀ।
Prime Minister Muhammad Shehbaz Sharif arrived at Palais Brogniart to attend the Summit for a New Global Financial Pact in Paris, France. #PMatIntFinanceMoot pic.twitter.com/DyV8kvXXqr
— Prime Minister’s Office (@PakPMO) June 22, 2023
ਵੀਡੀਓ ‘ਚ ਇਹ ਨਜ਼ਰ ਆ ਰਿਹਾ ਹੈ ਕਿ ਪ੍ਰਧਾਨ ਮੰਤਰੀ ਸ਼ਰੀਫ ਛੱਤਰੀ ਲੈਣ ਤੋਂ ਪਹਿਲਾਂ ਮਹਿਲਾ ਅਧਿਕਾਰੀ ਨੂੰ ਕੁਝ ਕਹਿੰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਔਰਤ ਤੋਂ ਛੱਤਰੀ ਲੈ ਲੈਂਦੇ ਹਨ ਤੇ ਖੁਦ ਛੱਤਰੀ ਫੜ ਕੇ ਅੱਗੇ ਵਧ ਜਾਂਦੇ ਹਨ। ਜਦੋਂ ਕਿ ਉਹ ਔਰਤ ਮੀਂਹ ‘ਚ ਹੀ ਉਹਨਾਂ ਦੇ ਪਿਛੇ-ਪਿੱਛੇ ਆਉਣ ਲੱਗਦੀ ਹੈ। ਹਾਲਾਂਕਿ ਪੀਐੱਮ ਸ਼ਰੀਫ ਦੇ ਇਸ ਵਿਵਹਾਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਕੁਝ ਲੋਕਾਂ ਨੇ ਇਸ ਨੂੰ ਚੰਗਾ ਕਰਾਰ ਦਿੱਤਾ ਜਦਕਿ ਕੁਝ ਦਾ ਮੰਨਣਾ ਹੈ ਕਿ ਉਹਨਾਂ ਦਾ ਵਿਵਹਾਰ ਬਹੁਤ ਹੀ ਨਿਰਾਸ਼ਾਜਨਕ ਸੀ।
He left the Women in the Rain. Such an embarrassment he is to Pakistan. #ShehbazSharif pic.twitter.com/zgQ0inxEl9
— Shaharyar Ejaz 🏏 (@SharyOfficial) June 22, 2023
ਪ੍ਰਧਾਨ ਮੰਤਰੀ ਦੀ ਤਾਰੀਫ ਕਰਦੇ ਹੋਏ ਟਵਿੱਟਰ ‘ਤੇ ਇੱਕ ਯੂਜ਼ਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਆਪਣੀ ਸਾਦਗੀ ਲਈ ਮਸ਼ਹੂਰ ਹਨ। ਸਾਦਗੀ ਦੀ ਇੱਕ ਹੋਰ ਮਿਸਾਲ ਪੇਸ਼ ਕਰਦਿਆਂ ਉਹਨਾਂ ਨੇ ਛੱਤਰੀ ਫੜ ਲਈ। ਹੁਣ ਇਹ ਵੀਡੀਓ ਵਾਇਰਲ ਹੋ ਰਹੀ ਹੈ।
Prime Minister Muhammad Shehbaz Sharif arrived at Palais Brogniart to attend the Summit for a New Global Financial Pact in Paris, France. #PMatIntFinanceMoot pic.twitter.com/DyV8kvXXqr
— Prime Minister’s Office (@PakPMO) June 22, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.