ਓਨਟਾਰੀਓ ਦੇ ਸੈਂਕੜੇ ਹੈਲਥ ਸੈਕਟਰ ਵਰਕਰਾਂ ‘ਤੇ ਡਿੱਗ ਸਕਦੀ ਹੈ ਗਾਜ

TeamGlobalPunjab
1 Min Read

ਟੋਰਾਂਟੋ: ਓਨਟਾਰੀਓ ਦੇ ਸੈਂਕੜੇ ਵਰਕਰਾਂ ਦੀ ਨੌਕਰੀ ‘ਤੇ ਗਾਜ ਡਿੱਗ ਸਕਦੀ ਹੈ, ਕਿਉਂਕਿ ਉਨ੍ਹਾਂ ਵੱਲੋਂ ਹਾਲੇ ਤੱਕ ਕੋਵਿਡ-19 ਖਿਲਾਫ ਵੈਕਸੀਨੇਸ਼ਨ ਨਹੀਂ ਕਰਵਾਈ ਗਈ। ਲਾਂਗ ਟਰਮ ਕੇਅਰ, ਹਸਪਤਾਲਾਂ ਤੇ ਰਿਟਾਇਰਮੈਂਟ ਹੋਮਜ਼ ਵਿੱਚ ਕੰਮ ਕਰਨ ਵਾਲੇ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੀ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਟਾਫ ਦੀ ਸਮੱਸਿਆ, ਲੋਅ ਵੇਜਿਜ਼, ਫੁੱਲ ਟਾਈਮ ਜੌਬਜ਼ ਤੇ ਕੰਮ ਕਰਨ ਦੇ ਮਾੜੇ ਹਾਲਾਤ ਦੇ ਚੱਲਦਿਆਂ ਲਾਜ਼ਮੀ ਵੈਕਸੀਨੇਸ਼ਨ ਵਾਲੀ ਸ਼ਰਤ ਕਾਰਨ ਅਜਿਹਾ ਹੋ ਸਕਦਾ ਹੈ।

ਐਸਈਆਈ ਯੂ ਹੈਲਥਕੇਅਰ ਦੀ ਸ਼ਰਲੀਨ ਸਟੀਵਾਰਟ ਨੇ ਆਖਿਆ ਕਿ ਪਹਿਲਾਂ ਤੋਂ ਹੀ ਨਾਜ਼ੁਕ ਮੋੜ ਤੋਂ ਲੰਘ ਰਹੇ ਇਨ੍ਹਾਂ ਅਦਾਰਿਆਂ ਵਿੱਚ ਸਟਾਫਿੰਗ ਦੇ ਪੱਧਰ ‘ਤੇ ਹੋਰ ਮਾੜਾ ਅਸਰ ਪਵੇਗਾ।

ਦੱਸਣਯੋਗ ਹੈ ਕਿ 15 ਨਵੰਬਰ ਤੱਕ ਓਨਟਾਰੀਓ ਦੇ ਲਾਂਗ ਟਰਮ ਕੇਅਰ ਸਟਾਫ ਨੂੰ ਟੀਕਾਕਰਣ ਕਰਵਾਉਣ ਲਈ ਡੈੱਡਲਾਈਨ ਦਿੱਤੀ ਗਈ ਹੈ ਨਹੀਂ ਤਾਂ ਉਨ੍ਹਾਂ ਦੀ ਨੌਕਰੀ ਖੁੱਸ ਸਕਦੀ ਹੈ। ਇਸ ਤੋਂ ਬਾਅਦ ਇਹ ਇਨ੍ਹਾਂ ਰਿਟਾਇਰਮੈਂਟ ਹੋਮਜ਼ ‘ਤੇ ਨਿਰਭਰ ਕਰੇਗਾ ਕਿ ਉਨ੍ਹਾਂ ਵੱਲੋਂ ਅਜਿਹੀ ਸਥਿਤੀ ਵਿੱਚ ਕੀ ਕੀਤਾ ਜਾਵੇਗਾ। ਪਰ ਕਈ ਆਪਰੇਟਰਜ਼ ਨੇ ਅਜਿਹੇ ਸਟਾਫ ਨੂੰ ਛੁੱਟੀ ਉੱਤੇ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਵੱਲੋਂ ਵੈਕਸੀਨੇਸ਼ਨ ਨਹੀਂ ਕਰਵਾਈ ਗਈ।

Share this Article
Leave a comment