ਨੌਜਵਾਨਾਂ ਨੂੰ ਔਨ-ਲਾਈਨ ਸਿਖਾਈ ਜਾਵੇਗੀ ਦਸਤਾਰ, ਸਿੱਖ ਮੋਟਰ ਸਾਈਕਲ ਕਲੱਬ ਦਾ ਉਪਰਾਲਾ

TeamGlobalPunjab
2 Min Read

ਕੈਨੇਡਾ: ਸਿੱਖ ਮੋਟਰਸਾਇਕਲ ਕਲੱਬ ਆਫ ਓਨਟਾਰੀਓ ਜਿਸਦੇ ਯਤਨਾ ਸਦਕਾ ਓਨਟਾਰੀਓ ਪ੍ਰੋਵਿੰਸ ਵਿੱਚ ਸਿੱਖ ਕਮਿਊਨਟੀ ਨੂੰ ਦਸਤਾਰ ਸਜ਼ਾ ਕੇ ਮੋਟਰਸਾਇਕਲ ਚਲਾਉਣ ਦੀ ਆਗਿਆ ਮਿਲੀ ਹੈ। ਸੰਸਥਾ ਦੇ ਨੁਮਾਇੰਦਿਾਂ ਵੱਲੋਂ ਪ੍ਰੋਵਿੰਸ ਦੇ ਵੱਖ-ਵੱਖ ਗੁਰੂਘਰਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਦਸਤਾਰ ਦੀ ਸਿਖਲਾਈ ਦਿੱਤੀ ਜਾਂਦੀ ਸੀ। ਪਰ ਕੋਵਿਡ-19 ਦੀ ਮਹਾਂਮਾਰੀ ਦੌਰਾਨ ਇਹ ਸੰਭਵ ਨਹੀਂ ਹੈ। ਇਸ ਲਈ ਸੰਸਥਾ ਦੇ ਮੈਂਬਰਾਂ ਵੱਲੋਂ ਅੋਨ ਲਾਇਨ ਸਿਖਲਾਈ ਸ਼ੁਰੂ ਕਰ ਦਿੱਤੀ ਗਈ ਹੈ। ਦਸਤਾਰ ਸਿੱਖਣ ਦੇ ਚਾਹਵਾਨ ਅੋਨ ਲਾਇਨ ਕਲਾਸਾਂ ਲੈ ਸਕਦੇ ਹਨ। ਕਾਬਿਲੇਗੌਰ ਹੈ ਕਿ ਸੰਸਥਾ ਵੱਲੋਂ ਸਮੇਂ-ਸਮੇਂ ਤੇ ਸਿੱਖ ਧਰਮ ਨੂੰ ਪ੍ਰਫੂਲਿਤ ਕਰਨ ਲਈ ਅਨੇਕਾਂ ਕਦਮ ਚੁੱਕੇ ਜਾਂਦੇ ਹਨ। ਸੋ ਇਸ ਵਾਰ ਕੋਵਿਡ-19 ਦੀ ਮਾਰ ਦੇ ਚਲਿਦਆਂ ਵੀ ਦਸਤਾਰ ਦੀ ਸਿਖਲਾਈ ਘਰਾਂ ਵਿਚ ਦਿਤੇ ਜਾਣ ਲਈ ਕੀਤਾ ਗਿਆ ਇਹ ਉਪਰਾਲਾ ਕਾਫੀ ਸ਼ਲਾਘਾਯੋਗ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਵਿਚ ਵੀ ਹੋਰ ਦੇਸ਼ਾਂ ਦੀ ਤਰਾਂ ਕਈ ਵੱਡੇ ਸਮਾਗਮ ਰੱਦ ਕਰ ਦਿਤੇ ਗਏ ਹਨ ਜਿੰਨਾਂ ਵਿਚੋਂ ਅਪ੍ਰੈਲ ਦੇ ਮਹੀਨੇ ਮਨਾਇਆ ਜਾਣ ਵਾਲਾ ਵਿਸਾਖੀ ਦਾ ਦਿਹਾੜਾ ਅਤੇ ਇਕ ਮਈ ਨੂੰ ਮਨਾਇਆ ਜਾਣ ਵਾਲਾ ਕੈਨੇਡਾ ਡੇਅ ਮੁੱਖ ਹਨ। ਇਸਤੋਂ ਇਲਾਵਾ ਗੁਜਰਾਤ ਡੇਅ ਵੀ ਵੱਡੇ ਪੱਧਰ ਤੇ ਨਹੀਂ ਮਨਾਇਆ ਗਿਆ। ਜਿਸਨੂੰ ਲੈਕੇ ਕੈਨੇਡਾ ਸਰਕਾਰ ਸਮੇਤ ਲੋਕਾਂ ਵਿਚ ਵੀ ਉਦਾਸੀ ਦਾ ਮਾਹੌਲ ਵੇਖਣ ਨੂੰ ਮਿਲਿਆ। ਪਰ ਕੈਨੇਡਾ ਸਰਕਾਰ ਨੇ ਸਾਰੇ ਹੀ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਕਿਉਂ ਕਿ ਉਹਨਾਂ ਦੇ ਯਤਨਾਂ ਸਦਕਾ ਹੀ ਕੋਰੋਨਾ ਵਾਇਰਸ ਦੀ ਇਸ ਭਿਆਨਕ ਬਿਮਾਰੀ ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਿਆ ਹੈ।

Share this Article
Leave a comment