ਭੂਚਾਲ ਕਾਰਨ ਪਾਕਿਸਤਾਨ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਹੋਇਆ ਵਾਧਾ, 30 ਤੋਂ ਪਾਰ ਪਹੁੰਚਿਆਂ ਅੰਕੜਾ

TeamGlobalPunjab
2 Min Read

ਇਸ‍ਲਾਮਾਬਾਦ: ਉੱਤਰੀ ਪਾਕਿਸਤਾਨ ‘ਚ ਮੰਗਲਵਾਰ ਨੂੰ ਆਏ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਗਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਤੱਕ 30 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਉੱਥੇ ਹੀ 450 ਤੋਂ ਜ਼ਿਆਦਾ ਜਖ਼ਮੀ ਹੋ ਗਏ ਗਨ।

ਮਿਲੀ ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ 5.8 ਦੱਸੀ ਗਈ ਹੈ, ਭੂਚਾਲ ਨਾਲ ਸਭ ਤੋਂ ਜ਼ਿਆਦਾ ਤਬਾਹੀ ਮੀਰਪੁਰ ‘ਚ ਹੀ ਹੋਈ ਹੈ। ਅਮਰੀਕੀ ਭੂ-ਵਿਗਿਆਨੀ ਸਰਵੇਖਣ ਦੇ ਮੁਤਾਬਕ, ਭੂਚਾਲ ਦਾ ਕੇਂਦਰ ਪੀਓਕੇ ਦੇ ਨਿਊ ਮੀਰਪੁਰ ਦੇ ਨੇੜੇ ਸੀ ਭੂਚਾਲ ਦਾ ਕੇਂਦਰ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਸੀ।

ਸੰਯੁਕਤ ਰਾਸ਼ਟਰ ਮਹਾਸਭਾ ‘ਚ ਭਾਗ ਲੈਣ ਗਏ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਲਈ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

ਜਾਣਕਾਰੀ ਮੁਤਾਬਕ ਪਾਕਿ ਅੰਦਰ ਭੂਚਾਲ ਦਾ ਪਹਿਲਾ ਝਟਕਾ 3 ਵੱਜ ਕੇ 10 ਮਿੰਟ ‘ਤੇ ਮਹਿਸੂਸ ਕੀਤਾ ਗਿਆ ਜਿਸ ਦੀ ਤੀਬਰਤਾ ਘੱਟ ਸੀ। ਇਸ ਦੇ ਨਾਲ ਹੀ ਭੂਚਾਲ ਦੇ ਝਟਕੇ ਹਰਿਆਣਾ, ਪੰਜਾਬ, ਦਿੱਲੀ, ਕਸ਼ਮੀਰ, ਹਿਮਾਚਲ ਪ੍ਰਦੇਸ਼ ਦੀਆਂ ਵੱਖ – ਵੱਖ ਥਾਵਾਂ ‘ਤੇ ਵੀ ਮਹਿਸੂਸ ਕੀਤੇ ਗਏ ਹਨ।

https://twitter.com/nooriepatoorie/status/1176643614635646976

ਪੀਓਕੇ ਦੇ ਪ੍ਰਧਾਨਮੰਤਰੀ ਰਾਜਾ ਫਾਰੂਕ ਹੈਦਰ ਨੇ ਕਿਹਾ ਕਿ ਸਾਡਾ ਪੂਰਾ ਧਿਆਨ ਹਾਲੇ ਬਚਾਅ ਕਾਰਜ ‘ਚ ਹੈ। ਕਈ ਲੋਕ ਉੱਥੇ ਫਸੇ ਹਨ ਜਿਨ੍ਹਾਂ ਨੂੰ ਐਮਰਜੈਂਸੀ ਸਹਾਇਤਾ ਦੀ ਜ਼ਰੂਰਤ ਹੈ ਭੂਚਾਲ ਕਾਰਨ ਸਭ ਤੋਂ ਜ਼ਿਆਦਾ ਤਬਾਹੀ ਝੇਲਮ ਅਤੇ ਮੀਰਪੁਰ ਦੇ ਵਿੱਚ ਮਚੀ ਹੈ ।

https://twitter.com/RanaTaimoor122/status/1176507558561013761

- Advertisement -

ਕਸ਼ਮੀਰ ਵਿੱਚ ਇਸ ਤੋਂ ਪਹਿਲਾਂ ਸਾਲ 2005 ‘ਚ ਭੁਚਾਲ ਨਾਲ ਭਾਰੀ ਤਬਾਹੀ ਮਚੀ ਸੀ ਤੇ ਰਿਪੋਰਟਾਂ ਅਨੁਸਾਰ ਇਸ ਹਾਦਸੇ ਚ 80,000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ।

Share this Article
Leave a comment