ਪਾਕਿਸਤਾਨ ਨੇ ਪਹਿਲੀ ਵਾਰ ਟੀ -20 ਵਿਸ਼ਵ ਕੱਪ ਵਿੱਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ

TeamGlobalPunjab
2 Min Read

ਦੁਬਈ: ਪਾਕਿਸਤਾਨ ਨੇ ਪਹਿਲੀ ਵਾਰ ਟੀ -20 ਵਿਸ਼ਵ ਕੱਪ ਵਿੱਚ ਭਾਰਤ ਨੂੰ ਹਰਾ ਕੇ 10 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ।ਭਾਰਤ ਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ਦੇ ਸੁਪਰ-12 ਦਾ ਮੈਚ ਦੁਬਈ ਦੇ ਮੈਦਾਨ ‘ਚ ਖੇਡਿਆ ਗਿਆ। ਇਸ ਮੈਚ ਵਿਚ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਜਲਦ ਹੀ ਆਪਣੇ ਸ਼ੁਰੂਆਤੀ 3 ਵਿਕਟਾਂ ਗੁਆ ਦਿੱਤੀਆਂ। ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਹੈ।

ਭਾਰਤੀ ਗੇਂਦਬਾਜ਼ਾਂ ਦੀ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (79 ਦੌੜਾਂ) ਅਤੇ ਬਾਬਰ ਆਜ਼ਮ (68 ਦੌੜਾਂ) ਦੀ ਬੱਲੇਬਾਜ਼ੀ ਅੱਗੇ ਇੱਕ ਨਾ ਚੱਲੀ। ਪਾਕਿਸਤਾਨ ਨੇ ਬਿਨਾਂ ਕੋਈ ਵਿਕਟ ਗੁਆਏ ਭਾਰਤ ਵੱਲੋਂ ਦਿੱਤਾ 152 ਦੌੜਾਂ ਦਾ ਟੀਚਾ 17.5 ਓਵਰਾਂ ਵਿੱਚ ਪੂਰਾ ਕਰ ਲਿਆ।ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਪਾਰੀ ਦੇ 15ਵੇਂ ਓਵਰ ਦੀ ਦੂਜੀ ਗੇਂਦ ‘ਤੇ ਚੌਕਾ ਜੜ ਕੇ 52 ਦੌੜਾਂ ਦਾ ਨਿੱਜੀ ਸਕੋਰ ਲਿਆਂਦਾ। ਉਸ ਨੇ 40 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਓਵਰ ‘ਚ ਕੁੱਲ 9 ਦੌੜਾਂ ਬਣੀਆਂ। ਪਾਕਿਸਤਾਨ ਨੇ 15 ਓਵਰਾਂ ‘ਚ ਬਿਨਾਂ ਕੋਈ ਵਿਕਟ ਗੁਆਏ 121 ਦੌੜਾਂ ਬਣਾਈਆਂ ਸਨ।

ਇਸ ਤੋਂ ਪਹਿਲਾਂ ਭਾਰਤ ਨੇ ਸੱਤ ਵਿਕਟਾਂ ਗੁਆ ਕੇ 151 ਦੌੜਾਂ ਬਣਾਈਆਂ, ਜਿਸ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 57 ਦੌੜਾਂ ਦਾ ਯੋਗਦਾਨ ਦਿੱਤਾ। ਸ਼ਾਹੀਨ ਸ਼ਾਹ ਅਫ਼ਰੀਦੀ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਭਾਰਤ ਇੱਕ ਸਮੇਂ ਤਿੰਨ ਵਿਕਟਾਂ ’ਤੇ 31 ਦੌੜਾਂ ਬਣਾ ਕੇ ਜੂਝ ਰਿਹਾ ਸੀ।

- Advertisement -

ਕੋਹਲੀ ਨੇ ਰਿਸ਼ਭ ਪੰਤ (39) ਨਾਲ ਚੌਥੀ ਵਿਕਟ ਲਈ 53 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਨੇ ਪਾਕਿਸਤਾਨ ਤੋਂ ਹੁਣ ਤੱਕ ਵਿਸ਼ਵ ਕੱਪ (ਇੱਕ ਰੋਜ਼ਾ ਅਤੇ ਟੀ-20) ਵਿੱਚ ਸਾਰੇ ਮੈਚ ਜਿੱਤੇ ਸਨ। ਭਾਰਤ ਨੇ ਟਾਸ ਗੁਆਉਣ ਮਗਰੋਂ 13 ਗੇਂਦਾਂ ਦੇ ਅੰਦਰ ਆਪਣੇ ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (ਸਿਫ਼ਰ) ਅਤੇ ਕੇਐੱਲ ਰਾਹੁਲ (ਤਿੰਨ) ਦੀਆਂ ਵਿਕਟਾਂ ਗੁਆ ਲਈਆਂ। ਭਾਰਤ ਵੱਲੋਂ ਸੂਰਿਆ ਕੁਮਾਰ ਯਾਦਵ ਨੇ 11, ਰਵਿੰਦਰ ਜਡੇਜਾ ਨੇ 13, ਹਾਰਦਿਕ ਪਾਂਡਿਆ ਨੇ 11 ਅਤੇ ਭੁਵਨੇਸ਼ਵਰ ਨੇ ਨਾਬਾਦ ਪੰਜ ਦੌੜਾਂ ਬਣਾਈਆਂ। ਪਾਕਿਸਤਾਨੀ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਨੇ ਤਿੰਨ, ਹਸਨ ਅਲੀ ਨੇ ਦੋ, ਸ਼ਾਦਾਬ ਖ਼ਾਨ ਅਤੇ ਹਰੀਸ ਰਾਊਫ਼ ਨੇ ਇੱਕ-ਇੱਕ ਵਿਕਟ ਲਈ।

Share this Article
Leave a comment