ਪਾਕਿਸਤਾਨੀ ਫੌਜ ‘ਚ ਤਣਾਅ, ਸੈਂਕੜੇ ਅਧਿਕਾਰੀਆਂ ਤੇ ਫੌਜੀਆਂ ਨੇ ਇੱਕਠਿਆਂ ਦਿੱਤਾ ਅਸਤੀਫਾ

Global Team
3 Min Read

ਨਿਊਜ਼ ਡੈਸਕ: ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਪਾਕਿਸਤਾਨ ਵਿੱਚ ਸੁਰੱਖਿਆ ਨੂੰ ਲੈ ਕੇ ਗੰਭੀਰ ਸਥਿਤੀ ਬਣ ਗਈ ਹੈ। ਹਮਲੇ ਤੋਂ ਬਾਅਦ ਫੌਜ ਦੇ ਅੰਦਰੂਨੀ ਹਾਲਾਤ ਵਿਗੜ ਗਏ ਹਨ। ਫੌਜੀਆਂ ‘ਤੇ ਮਾਨਸਿਕ ਦਬਾਅ ਵੱਧ ਰਿਹਾ ਹੈ, ਅਤੇ ਅਧਿਕਾਰੀਆਂ ਦਾ ਆਪਸੀ ਟਕਰਾਅ ਸ਼ੁਰੂ ਹੋ ਗਿਆ ਹੈ। ਇਸ ਕਾਰਨ 250 ਤੋਂ ਵੱਧ ਫੌਜੀ ਅਧਿਕਾਰੀਆਂ ਅਤੇ 1200 ਤੋਂ ਜਿਆਦਾ ਫੌਜੀਆਂ ਨੇ ਇਕੱਠੇ ਅਸਤੀਫਾ ਦੇ ਦਿੱਤਾ ਹੈ। ਇਹ ਅਸਤੀਫੇ ਪਾਕਿਸਤਾਨੀ ਫੌਜ ਦੀ ਕਾਰਗੁਜ਼ਾਰੀ ਅਤੇ ਸੁਰੱਖਿਆ ਪ੍ਰਣਾਲੀ ‘ਤੇ ਵੱਡੇ ਸਵਾਲ ਖੜੇ ਕਰ ਰਹੇ ਹਨ।

ਫੌਜ ਵਿਚ ਚੱਲ ਰਹੀ ਇਸ ਮੁਸ਼ਕਲ ਸਥਿਤੀ ਦਾ ਪ੍ਰਭਾਵ ਭਾਰਤ-ਪਾਕਿਸਤਾਨ ਸਰਹੱਦ ‘ਤੇ ਵੀ ਪੈ ਸਕਦਾ ਹੈ। ਅਸਤੀਫਿਆਂ ਅਤੇ ਉਲਝਣਾਂ ਕਰਕੇ ਪਾਕਿ ਫੌਜ ਦੀ ਤਾਇਨਾਤੀ ਪ੍ਰਭਾਵਿਤ ਹੋਈ ਹੈ। ਪਾਕਿ ਦੀ 11ਵੀਂ ਕੋਰ ਦੇ ਕਮਾਂਡਰ, ਲੈਫਟਿਨੈਂਟ ਜਨਰਲ ਉਮਰ ਅਹਿਮਦ ਬੁਖਾਰੀ ਨੇ ਇਨ੍ਹਾਂ ਹਾਲਾਤਾਂ ‘ਤੇ ਚਿੰਤਾ ਜਤਾਈ ਹੈ ਅਤੇ ਫੌਜ ਦੇ ਮੁੱਖ ਦਫ਼ਤਰ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਕਾਰਨ ਫੌਜੀਆਂ ਵਿੱਚ ਤਣਾਅ ਵੱਧ ਰਿਹਾ ਹੈ ਅਤੇ ਉਹ ਮਾਨਸਿਕ ਥਕਾਵਟ ਦਾ ਸਾਹਮਣਾ ਕਰ ਰਹੇ ਹਨ। ਹਰ ਵੇਲੇ ਹੁਕਮਾਂ ਦਾ ਬਦਲਣਾ ਉਨ੍ਹਾਂ ‘ਤੇ ਦਬਾਅ ਪਾ ਰਿਹਾ ਹੈ।

ਪਾਕਿਸਤਾਨੀ ਫੌਜ ਦੀ ਚਿਤਾਵਨੀ

ਪਾਕਿ ਫੌਜ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਅਸਤੀਫਾ ਦੇਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਪਰ ਹੁਣ ਪਾਕਿਸਤਾਨੀ ਫੌਜ ਦੀ ਲੀਡਰਸ਼ਿਪ ‘ਤੇ ਵੀ ਸਵਾਲ ਉਠ ਰਹੇ ਹਨ, ਖਾਸ ਕਰਕੇ ਜਦੋਂ ਸਰਹੱਦ ‘ਤੇ ਤਣਾਅ ਵੱਧ ਰਿਹਾ ਹੈ। ਇਹ ਸਥਿਤੀ ਪਾਕਿਸਤਾਨ ਦੀ ਸੁਰੱਖਿਆ ਪ੍ਰਣਾਲੀ ਲਈ ਵੱਡੀ ਚੁਣੌਤੀ ਬਣ ਗਈ ਹੈ, ਅਤੇ ਹੁਣ ਇਹ ਲਾਜ਼ਮੀ ਹੋ ਗਿਆ ਹੈ ਕਿ ਫੌਜ ਆਪਣੀ ਹਾਲਤ ਨੂੰ ਸੁਧਾਰੇ।

ਭਾਰਤ-ਪਾਕਿ ਸਰਹੱਦ ‘ਤੇ ਹੋ ਰਹੀਆਂ ਗਤਿਵਿਧੀਆਂ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਕਿਹਾ ਹੈ ਕਿ ਜੇ ਭਾਰਤ ਵੱਲੋਂ ਕੋਈ ਗਲਤੀ ਹੋਈ ਤਾਂ ਪਾਕਿਸਤਾਨ ਪੂਰੀ ਤਿਆਰੀ ਨਾਲ ਜਵਾਬ ਦੇਵੇਗਾ। ਪਰ ਇਸ ਸਾਰੇ ਹਾਲਾਤਾਂ ਵਿਚ ਫੌਜ ਦੀ ਅੰਦਰੂਨੀ ਉਥਲ-ਪੁਥਲ ਵੱਡਾ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment