ਪਾਕਿਸਤਾਨ : ਹਵਾਈ ਫੌਜ ਦਾ ਜਹਾਜ਼ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ

TeamGlobalPunjab
1 Min Read

ਇਸਲਾਮਾਬਾਦ : ਅੱਜ ਅਟਕ ਦੇ ਪਿੰਡੀਘੇਬ ਇਲਾਕੇ ‘ਚ ਨਿਯਮਿਤ ਸਿਖਲਾਈ ਉਡਾਣ ਦੌਰਾਨ ਪਾਕਿਸਤਾਨੀ ਹਵਾਈ ਫੌਜ (ਪੀ. ਏ. ਐੱਫ.) ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਸ ਹਾਦਸੇ ਦੌਰਾਨ ਜਹਾਜ਼ ਦੇ ਪਾਇਲਟ ਨੇ ਆਪਣੇ ਆਪ ਨੂੰ  ਸੁਰੱਖਿਅਤ ਬਾਹਰ ਕੱਢ ਲਿਆ। ਪਾਕਿਸਤਾਨੀ ਮੀਡੀਆ ਵਲੋਂ ਇਸ ਸੰਬੰਧੀ ਜਾਣਕਾਰੀ ਸਾਝੀ ਕੀਤੀ ਗਈ ਹੈ।

ਪਾਕਿਸਤਾਨੀ ਹਵਾਈ ਫੌਜ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ ਪਾਕਿਸਤਾਨੀ ਹਵਾਈ ਫੌਜ ਦਾ ਇੱਕ ਜਹਾਜ਼ ਨਿਯਮਿਤ ਸਿਖਲਾਈ ਦੌਰਾਨ ਅਟਕ ਦੇ ਪਿੰਡੀੇਘੇਬ ਕੋਲ ਹਾਦਸਾਗ੍ਰਸਤ ਹੋ ਗਿਆ। ਇਸ ਦੇ ਨਾਲ ਹੀ ਪੀਏਐੱਫ ਨੇ ਕਿਹਾ ਕਿ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

Share this Article
Leave a comment