ਇਮਰਾਨ ਦੇ ਦੇਸ਼ ਕੋਰੋਨਾ ਦਾ ਕਹਿਰ, 5 ਹਜ਼ਾਰ ਤੋਂ ਵਧੀ ਮਾਮਲਿਆਂ ਦੀ ਗਿਣਤੀ !

TeamGlobalPunjab
1 Min Read

ਇਸਲਾਮਾਬਾਦ: ਪੂਰੇ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਨੇ ਹਾਹਾਕਾਰ ਮਚਾ ਦਿਤੀ ਹੈ। ਇਥੇ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਗਿਣਤੀ 5 ਹਜ਼ਾਰ ਤੋਂ ਪਾਰ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਸ ਵਿਚ ਸਭ ਤੋਂ ਵਧੇਰੇ ਮਾਮਲੇ ਪੰਜਾਬ ਵਿਚ ਸਾਹਮਣੇ ਆਏ ਹਨ। ਇਸ ਨੂੰ ਲੈ ਕੇ ਪਾਕਿ ਵਿਚ ਲੌਕ ਡਾਉਂਣ ਕੀਤਾ ਗਿਆ ਹੈ । ਮੀਡਿਆ ਨਾਲ ਗੱਲ ਕਰਦਿਆਂ ਸਥਾਨਕ ਮੰਤਰੀ ਅਸਦ ਉਮਰ ਨੇ ਦੱਸਿਆ ਕਿ ਸਰਕਾਰ ਵਲੋਂ ਸੋਮਵਾਰ ਨੂੰ 15 ਅਪ੍ਰੈਲ ਤੋਂ ਬਾਅਦ ਲੌਕ ਡਾਊਂਨ ਜਾਰੀ ਰੱਖਣ ਲਈ ਫੈਸਲਾ ਲਿਆ ਜਾ ਸਕਦਾ ਹੈ।

ਅਸਦ ਉਮਰ ਨੇ ਕਿਹਾ ਕਿ ਪਾਕਿ ਵਿਚ ਵੱਖ-ਵੱਖ ਭਵਿੱਖਬਾਣੀ ਕਰਨ ਵਾਲੇ ਮਾਡਲਾਂ ਦੇ ਮੁਕਾਬਲੇ ਬਹੁਤ ਘੱਟ ਮੌਤਾਂ ਹੋਈਆਂ ਹਨ ਅਤੇ ਵੈਂਟੀਲੇਟਰਾਂ ‘ਤੇ ਪਏ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ। ਦੱਸ ਦੇਈਏ ਕਿ ਪਾਕਿ ਵਿਚ ਕੋਰੋਨਾ ਵਾਇਰਸ ਕਾਰਨ ਸ਼ਨੀਵਾਰ ਨੂੰ ਘੱਟੋ-ਘੱਟ ਅੱਠ ਮੌਤਾਂ ਹੋ ਗਈਆਂ ਜਿਸ ਨਾਲ ਦੇਸ਼ ਵਿਚ ਮੌਤਾਂ ਦੀ ਕੁਲ ਗਿਣਤੀ 86 ਹੋ ਗਈ। ਉਨ੍ਹਾਂ ਦਸਿਆ ਕਿ ਪਾਕਿ ਵਿਚ ਅਪਰੈਲ ਦੇ ਅੰਤ ਤੱਕ ਟੈਸਟਿੰਗ ਸਮਰੱਥਾ ਵਿੱਚ ਹੋਰ ਵਾਧਾ ਕੀਤਾ ਜਾਵੇਗਾ।

Share This Article
Leave a Comment