ਭਾਰਤੀ ਮੂਲ ਦੀ ਸੁਮੀਤਾ ਕੋਹਲੀ ਬਣੀ ਪੀਲ ਪੁਲਿਸ ਸਰਵਿਸਿਜ਼ ਬੋਰਡ ਦੀ ਮੈਂਬਰ

TeamGlobalPunjab
2 Min Read

ਮਿਸੀਸਾਗਾ: ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਵੱਸਦੇ ਪੰਜਾਬੀਆਂ ਲਈ ਖੁਸ਼ੀ ਦੀ ਖ਼ਬਰ ਆ ਰਹੀ ਹੈ। ਸੁਮੀਤਾ ਕੋਹਲੀ ਓਨਟਾਰੀਓ ਦੇ ਪੀਲ ਪੁਲਿਸ ਸਰਵਿਸਿਜ਼ ਬੋਰਡ ਦੇ ਮੈਂਬਰ ਬਣ ਗਏ ਨੇ। ਸੂਬਾ ਸਰਕਾਰ ਨੇ ਬੋਰਡ ਦੇ ਮੈਂਬਰ ਵਜੋਂ ਉਨ੍ਹਾਂ ਨੂੰ ਨਾਮਜ਼ਦ ਕੀਤਾ ਹੈ। ਮਿਸੀਸਾਗਾ ਦੀ ਵਾਸੀ ਸੁਮੀਤਾ ਕੋਹਲੀ ਓਨਟਾਰੀਓ ਦੇ ਪੀਲ ਪੁਲਿਸ ਸਰਵਿਸਿਜ਼ ਬੋਰਡ ਦੀ ਨਵੀਂ ਮੈਂਬਰ ਬਣ ਗਈ ਹੈ।

ਪੀਲ ਪੁਲਿਸ ਸਰਵਿਸਿਜ਼ ਬੋਰਡ ਦੇ ਚੇਅਰ ਰੌਨ ਚੱਠਾ ਨੇ ਸੁਮੀਤਾ ਕੋਹਲੀ ਦੀ ਨਿਯੁਕਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ – ਕਿਹਾ ਕਿ ਉਨਾਂ ਨੂੰ ਪੂਰਾ ਭਰੋਸਾ ਹੈ ਕਿ ਸੁਮੀਤਾ ਆਪਣੀ ਜ਼ਿੰਮੇਦਾਰੀ ਖ਼ੂਬ ਨਿਭਾਏਗੀ।

ਉਨ੍ਹਾਂ ਨੇ ਬੋਰਡ ‘ਚ ਸੁਮੀਤਾ ਕੋਹਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਇੱਕ ਪ੍ਰਭਾਵਸ਼ਾਲੀ ਬੋਰਡ ਮੈਂਬਰ ਸਾਬਤ ਹੋਣਗੇ। ਉਨਾਂ ਦੱਸਿਆ ਕਿ ਸੁਮੀਤਾ ਦਾ ਬਰਾਂਡ ਮਾਰਕੀਟਿੰਗ, ਡਿਜ਼ੀਟਲ ਮਾਰਕਿਟਿੰਗ, ਇਵੈਂਟਸ ਮੈਨੇਜਮੈਂਟ, ਮਾਰਕੀਟਿੰਗ ਕਮਿਊਨੀਕੇਸ਼ਨ ਅਤੇ ਟੂਰਿਜ਼ਮ ਸਪੈਨਿੰਗ ਦੇ ਖੇਤਰ ਵਿੱਚ ਚੰਗਾ ਤਜ਼ਰਬਾ ਹੈ ਤੇ ਉਹ ਕਈ ਉਦਯੋਗਾਂ ਵਿੱਚ ਸੇਵਾਵਾਂ ਨਿਭਾਅ ਚੁੱਕੇ ਨੇ।

ਉਹ ਇੱਕ ਉਦਯੋਗਪਤੀ, ਮਾਰਕਿਟਿੰਗ, ਇਵੈਂਟ ਸਟਰੈਟਜਿਸਟ ਅਤੇ ਕਮਿਊਨਿਟੀਲੀਡਰ ਨੇ ਰੋਨ ਚੱਠਾ ਨੇ ਕਿਹਾ ਕਿ ਲੰਬ ਸਮੇਂ ਤੋਂ ਪੀਲ ਖੇਤਰ ਵਿੱਚ ਰਹਿ ਰਹੀ ਸੁਮੀਤਾ ਕੋਹਲੀ ਇੱਕ ਅਗਾਂਹਵਧੂ ਸੋਚ ਦੀ ਮਾਲਕ ਹੈ ਅਤੇ ਉਨਾਂ ਨੇ ਕਈ ਕਮਿਊਨਿਟੀ ਸੰਗਠਨਾਂ ਵਿੱਚ ਵੀ ਸੇਵਾਵਾਂ ਨਿਭਾਈਆਂ ਹਨ। ਸੁਮੀਤਾ ਕੋਹਲੀ ਨੇ ਕਿਹਾ ਕਿ ਉਹ ਖੁਸ਼ ਹੈ ਕਿ ਉਸ ਨੂੰ ਓਨਟਾਰੀਓ ਦੇ ਪੀਲ ਪੁਲਿਸ ਸਰਵਿਸਿਜ਼ ਬੋਰਡ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਹ ਬੋਰਡ ਅਤੇ ਚੀਫ਼ ਨਾਲ ਮਿਲ ਕੇ ਭਾਈਚਾਰੇ ਦੀ ਸੇਵਾ ‘ਚ ਕੋਈ ਕਸਰ ਨਹੀਂ ਛੱਡਣਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment