ਕਰਤਾਰਪੁਰ ਲਾਂਘੇ ਪਿੱਛੇ ਬਾਜਵਾ ਦੀ ਖਤਰਨਾਕ ਯੋਜਨਾ ਦੇ ਖੁਲਾਸੇ ਤੋਂ ਬਾਅਦ ਕੈਪਟਨ ਨੇ ਸਿੱਧੂ ਨੂੰ ਦਿੱਤੀ ਸਲਾਹ

TeamGlobalPunjab
3 Min Read

ਕਰਤਾਰਪੁਰ ਲਾਂਘੇ ਪਿੱਛੇ ਬਾਜਵਾ ਦੀ ਖਤਰਨਾਕ ਯੋਜਨਾ ਦਾ ਖੁਲਾਸੇ ਤੋਂ ਬਾਅਦ ਕੈਪਟਨ ਨੇ ਸਿੱਧੂ ਨੂੰ ਦਿੱਤੀ ਸਲਾਹ

ਚੰਡੀਗੜ੍ਹ: ਕਰਤਾਰਪੁਰ ਲਾਂਘਾ ਖੁਲ੍ਹਣ ਤੋਂ ਬਾਅਦ ਸਿਰਫ ਸਿੱਖ ਕੌਮ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਰ-ਰੋਜ਼ ਵੱਡੀ ਗਿਣਤੀ ‘ਚ ਸ਼ਰਧਾਲੂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ ਜਿਸ ਤੋਂ ਬਾਅਦ ਕਰਤਾਰਪੁਰ ਲਾਂਘੇ ਨਾਲ ਭਾਰਤ ਤੇ ਪਾਕਿਸਤਾਨ ‘ਚ ਆਪਸੀ ਤਣਾਅ ਵੀ ਕਾਫੀ ਘੱਟ ਹੋਇਆ ਜਾਪਦਾ ਸੀ।

ਪਰ ਪਾਕਿਸਤਾਨ ਦੇ ਰੇਲ-ਮੰਤਰੀ ਸ਼ੇਖ ਰਾਸ਼ਿਦ ਦੇ ਬਿਆਨ ਨੇ ਕਰਤਾਰਪੁਰ ਲਾਂਘੇ ‘ਤੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਪਾਕਿਸਤਾਨ ਦੇ ਰੇਲ-ਮੰਤਰੀ ਸ਼ੇਖ ਰਾਸ਼ਿਦ ਨੇ ਆਪਣੇ ਬਿਆਨ ‘ਚ ਦਾਅਵਾ ਕੀਤਾ ਹੈ ਕਿ ਇਤਿਹਾਸਿਕ ਕਰਤਾਰਪੁਰ ਕਾਰੀਡੋਰ ਖੋਲ੍ਹਣ ਦਾ ਵਿਚਾਰ ਪਾਕਿਸਤਾਨ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਦਿਮਾਗ ਦੀ ਉਪਜ ਹੈ ਤੇ ਇਸ ਲਾਂਘੇ ਦਾ ਮਕਸਦ ਵੀ ਕੁਝ ਵੱਖਰਾ ਹੈ।

ਹਾਲਾਂਕਿ ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਰਤਾਪੁਰ ਕਾਰੀਡੋਰ ਪਾਕਿਸਤਾਨ ਦੇ ਪ੍ਰਧਾਨ-ਮੰਤਰੀ ਇਮਰਾਨ ਖਾਨ ਦੀ ਪਹਿਲਕਦਮੀ ਸੀ, ਪਰ ਇਮਰਾਨ ਖਾਨ ਦੀ ਵਜ਼ਾਰਤ ‘ਚ ਸ਼ਾਮਲ ਮੰਤਰੀ ਸ਼ੇਖ ਰਾਸ਼ਿਦ ਨੇ ਇਸ ਦੇ ਉਲਟ ਬਿਆਨ ਦਿੱਤਾ ਹੈ। ਸ਼ੇਖ ਰਾਸ਼ਿਦ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੇ ਕਰਤਾਰਪੁਰ ਕਾਰੀਡੋਰ ਦੇ ਜ਼ਰੀਏ ਭਾਰਤ ਨੂੰ ਅਜਿਹਾ ਜ਼ਖਮ ਦੇਣਗੇ ਜਿਸ ਨੂੰ ਭਾਰਤ ਹਮੇਸ਼ਾ ਯਾਦ ਰੱਖੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਲਾਂਘੇ ਨਾਲ ਪਾਕਿਸਤਾਨ ਨੇ ਪੂਰੀ ਸਿੱਖ ਕੌਮ ਦੀ ਹਮਦਰਦੀ ਹਾਸਲ ਕਰ ਲਈ ਹੈ। ਜਿਸ ਨਾਲ ਭਾਰਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ।

- Advertisement -

ਉੱਥੇ ਹੀ ਸੂਬੇ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ‘ਤੇ ਬੋਲਦਿਆ ਕਿਹਾ ਕਿ ਉਹ ਪਹਿਲਾਂ ਤੋਂ ਹੀ ਜਾਣਦੇ ਸਨ ਕਿ ਕਰਤਾਰਪੁਰ ਲਾਂਘੇ ਪਿੱਛੇ ਪਾਕਿਸਤਾਨ ਸਰਕਾਰ ਦੇ ਕੁਝ ਹੋਰ ਹੀ ਮਨਸੂਬੇ ਸਨ ਤੇ ਹੁਣ ਪਾਕਿਸਤਾਨ ਦੇ ਰੇਲ-ਮੰਤਰੀ ਸ਼ੇਖ ਰਾਸ਼ਿਦ ਨੇ ਆਪਣੇ ਬਿਆਨ ਰਾਹੀਂ ਪਾਕਿਸਤਾਨ ਦੇ ਅਸਲੀ ਚਿਹਰੇ ਨੂੰ ਨੰਗਾ ਕਰ ਕੇ ਰੱਖ ਦਿੱਤਾ ਹੈ।

ਕੈਪਟਨ ਨੇ ਇਸ ‘ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਨਸੀਹਤ ਦਿੰਦਿਆ ਖਬਰਦਾਰ ਰਹਿਣ ਲਈ ਕਿਹਾ ਹੈ ਤੇ ਨਾਲ ਹੀ ਕਿਹਾ ਹੈ ਕਿ ਉਹ ਇਮਰਾਨ ਖਾਨ ਦੀ ਦੋਸਤੀ ਦੇ ਆਧਾਰ ‘ਤੇ ਪਾਕਿਸਤਾਨ ਦੇ ਫੈਸਲਿਆਂ ਨੂੰ ਜ਼ਿਆਦਾ ਅਹਿਮੀਅਤ ਨਾ ਦੇਣ। ਉਨ੍ਹਾਂ ਦਾ ਕਹਿਣਾ ਹੈ ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਨਿੱਜੀ ਦੋਸਤੀ ਭਾਰਤ ਦੇ ਹਿੱਤਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।

Share this Article
Leave a comment