ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਬਾਜਵਾ ਨੇ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਅਸਤੀਫਾ ਦੇਣ ਲਈ ਕਹਿ ਦਿੱਤਾ।

TeamGlobalPunjab
2 Min Read
ਨਿਊਜ਼ ਡੈਸਕ  – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਅਤੇ ਪਾਕਿਸਤਾਨੀ ਫੌਜ ਮੁਖੀ ਬਾਜਵਾ ਇਕਮੱਤ ਨਹੀਂ ਹਨ।
ਜਨਰਲ ਕਮਰ ਜਾਵੇਦ ਬਾਜਵਾ ਨੇ ਬੁੱਧਵਾਰ ਨੂੰ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੀ ਦੋ ਦਿਨਾਂ ਬੈਠਕ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਸਤੀਫਾ ਦੇਣ ਲਈ ਕਿਹਾ ਹੈ।
ਜਾਣਕਾਰੀ ਮੁਤਾਬਕ , ਚਾਰੇ ਫੌਜੀ ਲੀਡਰਾਂ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਨੂੰ ਬੁੱਧਵਾਰ ਦੇ ਦਿਨ ਅਸਤੀਫੇ ਤੋਂ ਟਲਣ ਦਾ ਕੋਈ ਰਸਤਾ ਨਹੀਂ ਦੇਣ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ  ਇਮਰਾਨ ਖ਼ਾਨ ਦੀ ਆਪਣੀ ਪਾਰਟੀ ਪਾਕਿਸਤਾਨ  ਤਹਿਰੀਕ -ਏ-ਇਨਸਾਫ ਵਿੱਚ ਵੀ ਅੰਦਰੂਨੀ ਖਾਨਾਜੰਗੀ ਦਾ ਮਾਹੌਲ ਬਣਿਆ ਹੋਇਆ ਹੈ। 25 ਮਾਰਚ ਨੂੰ ‘ਨੋ ਕੌਨਫੀਡੈਂਸ ਮੋਸ਼ਨ’ ਤੇ ਹਾਊਸ ਵਿੱਚ ਵੋਟਿੰਗ ਹੋਣੀ ਹੈ। ਇਮਰਾਨ ਖ਼ਾਨ ਦੀ ਆਪਣੀ ਪਾਰਟੀ ਦੇ ਕੁੱਛ ਆਗੂਆਂ ਨੂੰ ਖਦਸ਼ਾ ਹੈ  ਕਿ ਖ਼ਾਨ ਪੁਲੀਸ ਤੇ ਕਾਨੂੰਨ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਵੋਟਾਂ ਨਹੀਂ ਪਾਉਣ ਦੇਣਗੇ। ਕੁਝ  ਲੀਡਰਾਂ ਨੇ 24 ਮਾਰਚ ਨੂੰ  ਧਰਨਾ ਲਾਉਣ ਦਾ ਮਤਾ ਪਕਾਇਆ ਸੀ  ਪਰ ਸਰਕਾਰ ਨੇ ਇਸ ਤੇ ਵੀ ਰੋਕ ਲਾ ਦਿੱਤੀ ਹੈ ।
ਖਬਰਾਂ ਮੁਤਾਬਕ ਪਾਕਿਸਤਾਨ ਫੌਜ ਮੁਖੀ ਕਮਰ ਜਾਵੇਦ ਬਾਜਵਾ ਤੇ ਇਮਰਾਨ ਖ਼ਾਨ ਵਿਚਕਾਰ ਮੀਟਿੰਗ ਵੀ ਹੋਈ ਹੈ ਜਿਸ ਵਿੱਚ ਇਸ ਮੁੱਦੇ ਤੇ ਗੱਲਬਾਤ ਹੋਈ ਹੈ। ਖ਼ਬਰਾਂ ਤਾਂ ਇੱਥੋਂ ਤੱਕ ਵੀ ਆ ਰਹੀਆਂ ਹਨ ਕਿ ਜੇਕਰ ਇਮਰਾਨ ਖ਼ਾਨ ਨੂੰ  ਮਾਹੌਲ  ਬਦਲਦਾ ਲੱਗਿਆ ਤਾਂ ਉਹ ਐਮਰਜੈਂਸੀ ਦਾ ਐਲਾਨ ਵੀ ਕਰ ਸਕਦੇ ਹਨ।

Share this Article
Leave a comment