ਨਿਊਜ਼ ਡੈਸਕ: ਭਾਰਤ ਸਰਕਾਰ ਨੇ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਪੈਂਤਾਲੀ ਲੋਕਾਂ ਨੂੰ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਲਾਨ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਹੈ। ਰਾਸ਼ਟਰਪਤੀ ਖੁਦ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਉਹ ਰਾਸ਼ਟਰਪਤੀ ਭਵਨ ਵਿਖੇ ਇਨ੍ਹਾਂ ਦਾ ਸਨਮਾਨ ਕਰਨਗੇ। ਇਹ ਸਨਮਾਨ ਉਨ੍ਹਾਂ ਲੋਕਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ।
ਪਦਮ ਪੁਰਸਕਾਰ ਜੇਤੂਆਂ ਦੀ ਸੂਚੀ ਵਿੱਚ ਅੰਕੇ ਗੌੜਾ, ਅਰਮਿਦਾ ਫਰਨਾਂਡੀਜ਼, ਭਗਵਾਨਦਾਸ ਰਾਏਕਰ, ਭੀਖਲਿਆ ਲੱਡੀਆ ਢੀਂਡਾ, ਬ੍ਰਿਜ ਲਾਲ ਭੱਟ, ਬੁਧਾਰੀ ਤਾਤੀ, ਚਰਨ ਹੇਮਬਰਮ, ਚਿਰੰਜੀ ਲਾਲ ਯਾਦਵ, ਧਰਮਲਾਲ ਚੁਨੀਲਾਲ ਪੰਡਯਾ, ਗਫਰੂਦੀਨ ਮੇਵਾਤੀ ਜੋਗੀ, ਹੈਲੀ ਵਾਰ, ਇੰਦਰਜੀਤ ਸਿੰਘ ਸਿੱਧੂ, ਕੇ.ਪਜਾਨੀਵੇਲ, ਕੈਲਾਸ਼ ਚੰਦਰ ਪੰਤ, ਖੇਮ ਰਾਜ ਸੁੰਦਰਿਆਲ, ਕੋਲੱਕਕਾਇਲ ਦੇਵਕੀ ਅੰਮਾ ਜੀ ਅਤੇ ਕੁਮਾਰਸਵਾਮੀ ਥੰਗਾਰਾਜ ਦੇ ਨਾਂ ਸ਼ਾਮਲ ਹਨ।
ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਮਹਿੰਦਰ ਕੁਮਾਰ ਮਿਸ਼ਰਾ, ਮੀਰ ਹਾਜੀਭਾਈ ਕਸੰਬਹੀ, ਮੋਹਨ ਨਗਰ, ਨਰੇਸ਼ ਚੰਦਰ ਦੇਵ ਵਰਮਾ, ਨੀਲੇਸ਼ ਵਿਨੋਦਚੰਦਰ ਮੰਡਲੇਵਾਲਾ, ਨੁਰੂਦੀਨ ਅਹਿਮਦ, ਓਥੁਵਰ ਤੀਰੂਥਾਨੀ ਸਵਾਮੀਨਾਥਨ, ਪਦਮ ਗੁਰਮੀਤ, ਪੋਖਿਲਾ ਲੇਕਥੇਪੀ, ਪੁੰਨਿਆਮੂਰਤੀ ਨਟੇਸਨ, ਆਰ ਕ੍ਰਿਸ਼ਨਨ, ਰਘੁਪਤ ਸਿੰਘ, ਰਘੁਵੀਰ ਤੁਕਾਰਾਮ ਖੇਦਕਰ, ਰਾਜਸਥਾਨਪਤੀ ਕਲਿਅੱਪਾ ਗੌਂਡਰ, ਰਾਮਾ ਰੈੱਡੀ ਮਾਮੀਦੀ, ਰਾਮਚੰਦਰ ਗੋਡਬੋਲੇ ਅਤੇ ਸੁਨੀਤਾ ਗੋਡਬੋਲੇ, ਐਸ ਜੀ ਸੁਸ਼ੀਲਾ ਅੰਮਾ, ਸੰਗਯੁਸੰਗ ਐਸ. ਪੋਂਗੇਨਰ ਅਤੇ ਸ਼ਫੀ ਸ਼ੌਕੀਨ ਨਾਮ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

