ਪੰਜਾਬ ‘ਚ ਬੀਜ ਘੁਟਾਲੇ ਨੂੰ ਲੈ ਕੇ ਘਿਰੀ ਕੈਪਟਨ ਸਰਕਾਰ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿੱਚ ਕਿਸਾਨਾਂ ਨੂੰ ਨਕਲੀ ਬੀਜ ਉਪਲੱਬਧ ਕਰਾਏ ਜਾਣ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਅਕਾਲੀ ਦਲ ਵੱਲੋਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਇੱਕ ਕਰੀਬੀ ‘ਤੇ ਝੋਨੇ ਦੇ ਨਕਲੀ ਬੀਜ ਵੇਚਣ ਦਾ ਦੋਸ਼ ਲਗਾਇਆ ਗਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਕਿਸਾਨ ਸੰਗਠਨ ਵੀ ਇਕੱਠੇ ਹੋ ਗਏ ਹਨ।

ਭਾਰਤੀ ਕਿਸਾਨ ਯੂਨੀਅਨ ਡਕੌਦਾ , ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਨਕਲੀ ਬੀਜਾਂ ਦੀ ਸਪਲਾਈ ਨੂੰ ਕਿਸਾਨਾਂ ਨਾਲ ਖੁਲ੍ਹੇਆਮ ਧੋਖਾਧੜੀ ਕਰਾਰ ਦਿੰਦੇ ਹੋਏ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਨੂੰ ਨਕਲੀ ਬੀਜਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਗਈ ਤਾਂ ਸਰਕਾਰ ਦੇ ਖਿਲਾਫ ਸੂਬਾ ਪੱਧਰ ‘ਤੇ ਅੰਦੋਲਨ ਛੇੜ ਦਿੱਤਾ ਜਾਵੇਗਾ। ਉੱਥੇ ਹੀ ਵਿਰੋਧੀ ਧਿਰਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਇਹ ਸਭ ਸਰਕਾਰ ਦੀ ਮਿਲੀ ਭੁਗਤ ਹੈ। ਅਕਾਲੀ ਦਲ ਨੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਹੈ ਕਿ ਇਹ ਕਰੋੜਾਂ ਰੁਪਏ ਦਾ ਘੁਟਾਲਾ ਹੈ ਤੇ ਇਸ ਦੀ ਜਾਂਚ ਕੇਂਦਰੀ ਏਜੰਸੀ ਤੋਂ ਹੋਣੀ ਚਾਹੀਦੀ ਹੈ।

ਉਧਰ ਡਕੌਦਾ ਦੇ ਯੂਨੀਅਨ ਨੇ ਵੀ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਬੀਤੇ ਕਈ ਸਾਲਾਂ ਤੋਂ ਕਿਸਾਨਾਂ ਦਾ ਨਕਲੀ ਬੀਜ ਉਪਲੱਬਧ ਕਰਵਾ ਕੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂਨੇ ਮੰਗ ਕੀਤੀ ਨਕਲੀ ਬੀਜ ਵੇਚਣ ਵਾਲੀ ਕੰਪਨੀਆਂ ਦੇ ਖਿਲਾਫ ਸਰਕਾਰ ਕਾਰਵਾਈ ਕਰੇ।

ਉਨ੍ਹਾਂਨੇ ਕਿਹਾ ਕਿ ਨਕਲੀ ਬੀਜਾਂ ਦਾ ਸਿਲਸਿਲਾ ਹਰ ਸਾਲ ਜਾਰੀ ਰਿਹਾ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਯੂਨੀਵਰਸਿਟੀ ਵੱਲੋਂ ਤਸਦੀਕ ਕੀਤੇ ਬੀਜਾਂ ਦੀ ਥਾਂ ‘ਤੇ ਬਾਜ਼ਾਰ ‘ਚ ਨਕਲੀ ਬੀਜ ਕਿਵੇਂ ਵਿਕਣ ਲਈ ਪਹੁੰਚ ਜਾਂਦੇ ਹਨ। ਸੰਗਠਨ ਨੇ ਇਸ ਦੇ ਲਈ ਸਿੱਧੇ ਤੌਰ ‘ਤੇ ਰਾਜ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਦੋਸ਼ ਲਗਾਇਆ ਕਿ ਨਕਲੀ ਬੀਜ ਵੇਚਣ ਦਾ ਪੂਰਾਂ ਧੰਦਾ ਸਰਕਾਰ ਦੀ ਨਿਗਰਾਨੀ ਵਿੱਚ ਹੀ ਚੱਲ ਰਿਹਾ ਹੈ।

- Advertisement -

Share this Article
Leave a comment