ਸਰੀ: ਆਰਸੀਐਮਪੀ ਵਲੋਂ ਪੈਸੀਫੀਕ ਬਾਰਡਰ ਫਿਲਹਾਲ ਖੋਲ ਦਿੱਤਾ ਗਿਆ ਹੈ,12 ਪ੍ਰਦਰਸ਼ਨਕਾਰੀ ਹੋਰ ਗ੍ਰਿਫਤਾਰ ਕੀਤਾ ਗਿਆ ਹੈ। ਆਰਸੀਐਮਪੀ ਦਾ ਕਹਿਣਾ ਹੈ ਕਿ ਕੁੱਲ ਮਿਲਾ ਕੇ ਸਰੀ ਦੇ ਵਿਰੋਧ ਪ੍ਰਦਰਸ਼ਨਾਂ ਸਬੰਧੀ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੰਗਲਵਾਰ ਤੱਕ ਸਰਹੱਦ ਮੁੜ ਖੁੱਲ੍ਹ ਤਾਂ ਗਈ, ਪਰ ਭਾਰੀ ਪੁਲਿਸ ਬਲ ਹਾਲੇ ਵੀ ਤਾਇਨਾਤ ਰਹੇਗਾ।
ਸਰੀ ਦੀ ਪੈਸਿਫਿਕ ਹਾਈਵੇਅ ਬਾਰਡਰ ਕਰਾਸਿੰਗ ਫਿਲਹਾਲ ਇੱਕ ਵਾਰ ਫਿਰ ਖੋਲ੍ਹ ਦਿੱਤੀ ਗਈ ਹੈ ਤੇ ਕਈ ਲੋਕ ਜਿਹੜੇ ਫਰੀਡਮ ਕੋਨਵੋਏ ਨਾਲ ਜੁੜੇ ਹੋਏ ਸਨ। ਉਨ੍ਹਾਂ ਨੂੰ ਐਂਟੀ ਵੈਕਸੀਨ ਵਾਲੇ ਪ੍ਰਦਰਸ਼ਨਕਾਰੀ ਸੀ ਉਨ੍ਹਾਂ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਨੇਡਾ ਅਮਰੀਕਾ ਕਰਾਸਿੰਗ ਨੂੰ 8 ਐਵੇਨਿਊ ਦੇ ਦੱਖਣ ਵੱਲ 176 ਸਟਰੀਟ ਦੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰ ਦਿੱਤਾ ਗਿਆ ਹੈ। ਜਿਸ ਨਾਲ ਵਪਾਰਕ ਟਰੱਕਾਂ ਨੂੰ ਐਬਸਫੋਰਡ ਦੀ ਸੁਮਸ ਕਰਾਸਿੰਗ ਤੋਂ ਲੰਘਣ ਲਈ ਮਜਬੂਰ ਕੀਤਾ ਗਿਆ ਸੀ। ਜਿਸ ਨਾਲ ਉਸ ਖੇਤਰ ਵਿਚ ਭਾਰੀ ਦੇਰੀ ਵੀ ਹੋਈ, ਪਰ ਮੰਗਲਵਾਰ ਯਾਨੀ ਅੱਜ ਪੈਸਿਫਿਕ ਹਾਈਵੇਅ ਤੱਕ ਇੱਕ ਵਾਰ ਫਿਰ ਪਹੁੰਚ ਵਧ ਰਹੀ ਸੀ।
ਮਾਊਟੀਜ਼ ਦਾ ਕਹਿਣਾ ਹੈ ਕਿ ਹੁਣ ਖਤਮ ਹੋਈ ਨਾਕੇਬੰਦੀ ਦੇ ਸਬੰਧ ‘ਚ ਸੋਮਵਾਰ ਰਾਤ ਨੂੰ ਹੋਰ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੂੰ ਰਾਤ 8.30 ‘ਤੇ ਹਿਰਾਸਤ ‘ਚ ਲਿਆ ਸੀ। ਕੌਂਸਲਟੇਬਲ ਸਰਬਜੀਤ ਸੰਘਾ ਨੇ ਦੱਸਿਆ ਕਿ ਗ੍ਰਿਫਤਾਰੀਆਂ ਸ਼ਰਾਰਤ, ਧਮਕਾਉਣ ਦੇ ਦੋਸ਼ਾ ਕਾਰਨ ਹੋਈਆਂ ਤੇ ਨਾਕੇਬੰਦੀ ਦੀ ਜਾਂਚ ਜਾਰੀ ਹੈ, ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਾਡੀ ਤਰਜੀਹ ਸ਼ਾਤੀ ਬਣਾਈ ਰਖਣਾ ਹੈ ਤੇ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਦਰਸ਼ਨਕਾਰੀਆਂ ਸਣੇ ਹਰ ਕਿਸੇ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਿਆ ਜਾਵੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.